ਆਸਟ੍ਰੇਲੀਆ ’ਚ ਹਮਲੇ ਤੋਂ ਬਾਅਦ ਭਾਰਤੀ ਦਾ ਭਵਿੱਖ ਅਨਿਸ਼ਚਿਤ, ਅਧਰੰਗ ਹੋਣ ਕਾਰਨ ਹਿੱਲਣਾ-ਜੁੱਲਣਾ ਵੀ ਹੋਇਆ ਮੁਸ਼ਕਲ

ਮੈਲਬਰਨ: ਤਸਮਾਨੀਆ ਯੂਨੀਵਰਸਿਟੀ (UTAS) ਵਿੱਚ ਮਾਸਟਰਜ਼ ਆਫ਼ ਪ੍ਰੋਫੈਸ਼ਨਲ ਅਕਾਊਂਟਿੰਗ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਇਆ ਭਾਰਤੀ ਵਿਦਿਆਰਥੀ ਦੇਵਰਸ਼ੀ ਡੇਕਾ (32) ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਪਿਛਲੇ ਸਾਲ, ਪਾਰਟ-ਟਾਈਮ ਨੌਕਰੀ ਪ੍ਰਾਪਤ ਕਰਨ ਦਾ ਜਸ਼ਨ ਮਨਾਉਣ ਲਈ ਘੁੰਮਣ ਫਿਰਨ ਗਿਆ ਸੀ ਜਦੋਂ ਉਸ ’ਤੇ ਹੋਬਾਰਟ ਵਿੱਚ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਨੇ ਉਸ ਨੂੰ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਕੋਮਾ ਵਿੱਚ ਭੇਜ ਦਿੱਤਾ, ਅਤੇ ਹੁਣ ਉਹ ਦਿਮਾਗ ਦੀ ਗੰਭੀਰ ਸੱਟ, ਖੱਬੀ ਅੱਖ ਵਿੱਚ ਅੰਸ਼ਕ ਅੰਨ੍ਹੇਪਣ ਅਤੇ ਅਧਰੰਗ ਦੇ ਜ਼ਿੰਦਗੀ ਜੀਣ ਲਈ ਜੂਝ ਰਿਹਾ ਹੈ।

ਜ਼ਿੰਦਗੀ ਬਚ ਜਾਣ ਕੇ ਬਾਵਜੂਦ ਦੇਵ ਦਾ ਭਵਿੱਖ ਅਨਿਸ਼ਚਿਤ ਹੈ। ਇੱਕ ਇੰਟਰਨੈਸ਼ਨਲ ਸਟੂਡੈਂਟ ਹੋਣ ਦੇ ਨਾਤੇ, ਉਸ ਕੋਲ ਸੈਂਟਰਲਿੰਕ ਜਾਂ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਵਰਗੇ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਨਹੀਂ ਹੈ। ਉਸ ਦੇ ਦੋਸਤ, ਰਿਸ਼ਭ ਕੌਸ਼ਿਕ, ਨੇ ਦੇਵ ਨੂੰ ਭਾਰਤ ਵਾਪਸ ਜਾਣ ਦੀ ਬਜਾਏ ਹੋਬਾਰਟ ਵਿੱਚ ਰਹਿ ਕੇ ਹੀ ਮਦਦ ਪ੍ਰਾਪਤ ਕਰਨ ਦੀ ਵਕਾਲਤ ਕੀਤੀ ਹੈ, ਜਿੱਥੇ ਉਸ ਲਈ ਡਾਕਟਰੀ ਦੇਖਭਾਲ ਹੇਠ ਉਮੀਦ ਹੈ। ਕੌਸ਼ਿਕ ਨੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੇਵ ਨੂੰ ਆਸਟ੍ਰੇਲੀਆ ‘ਚ ਆਪਣਾ ਜੀਵਨ ਜਾਰੀ ਰੱਖਣ ‘ਚ ਮਦਦ ਕਰੇ।

ਕੌਸ਼ਿਕ ਇਸ ਵੇਲੇ ਦੇਵ ਦੇ ਮਾਪਿਆਂ ਦੀ ਵੀ ਮਦਦ ਕਰ ਰਿਹਾ ਹੈ ਜੋ ਪਿਛਲੇ ਮਹੀਨੇ ਹੀ ਭਾਰਤ ਤੋਂ ਇੱਥੇ ਉਸ ਦੀ ਦੇਖਭਾਲ ਲਈ ਆਏ ਹਨ। ਹਾਲਾਂਕਿ ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਵੀ ਹਸਪਤਾਲ ’ਚ ਰੋਜ਼ ਰਾਤ ਘਰ ਜਾਂਦੇ ਸਮੇਂ ਨਸਲੀ ਵਿਤਕਰੇ ਅਤੇ ਗਾਲੀ-ਗਲੋਚ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Comment