ਹੁਣ ਤਾਂ ਵਿਦੇਸ਼ੋਂ ਆਏ ਲੋਕ ਵੀ ਕਹਿਣ ਲੱਗ ਪਏ ‘ਇਮੀਗ੍ਰੇਸ਼ਨ ਘਟਾਉ’, ਜਾਣੋ ਸਿਡਨੀ ’ਚ ਰਹਿਣ ਵਾਲੇ ਭਾਰਤੀ ਪਰਿਵਾਰ ਦੀ ਕਹਾਣੀ

ਮੈਲਬਰਨ: ਹਿਮਾਂਸ਼ੂ ਵਰਮਾ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ, ਜੋ ਸੱਤ ਸਾਲ ਪਹਿਲਾਂ ਭਾਰਤ ਤੋਂ ਸਿਡਨੀ ਆਏ ਸਨ, ਨੇ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹਾਊਸਿੰਗ ਸੰਕਟ ਦੀਆਂ ਚੁਣੌਤੀਆਂ ਨੂੰ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਘਰਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਅਤੇ ਕਈ ਹੋਰ ਪ੍ਰਵਾਸੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮੁਕਾਬਲਤਨ ਹਾਲ ਹੀ ਦੇ ਪ੍ਰਵਾਸੀ ਹੋਣ ਦੇ ਬਾਵਜੂਦ, ਿਹਮਾਂਸ਼ੂ ਵਰਮਾ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਸਰਕਾਰ ਨੂੰ ਇਮੀਗ੍ਰੇਸ਼ਨ ਵਿੱਚ ਕਟੌਤੀ ਕਰ ਕੇ ਪਹਿਲਾਂ ਇਸ ਮੁੱਦੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਲੋਕਾਂ ਦੀ ਭਾਰੀ ਆਮਦ ਨਾਲ ਨਜਿੱਠਣ ਲਈ ਦੇਸ਼ ਅੰਦਰ ਘਰਾਂ ਦੀ ਭਾਰੀ ਕਮੀ ਹੈ। ਸ਼ਿਵਾਨੀ ਵਰਮਾ ਦੱਸਦੀ ਹੈ ਕਿ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ ਹਨ। ਇਸ ਜੋੜੇ ਦੀ ਇੱਕ ਛੋਟੀ ਧੀ ਵੀ ਹੈ। ਹਿਮਾਂਸ਼ੂ ਵਰਮਾ ਪੂਰੇ ਸਮੇਂ ਲਈ ਕੰਮ ਕਰਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਨੇ ਪਿਛਲੇ ਸਾਲ ਦਸੰਬਰ ’ਚ ਕੰਮ ’ਤ ਜਾਣਾ ਬੰਦ ਕਰ ਦਿਤਾ ਸੀ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ (SSI) ਲਈ ਕਰਵਾਏ ਗਏ ਇੱਕ ਜ਼ਰੂਰੀ ਖੋਜ ਸਰਵੇਖਣ ਵਿੱਚ ਪਾਇਆ ਗਿਆ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜ ਵਾਲੇ 43٪ ਲੋਕਾਂ ਨੂੰ ਪਿਛਲੇ 12 ਮਹੀਨਿਆਂ ਵਿੱਚ ਕਿਫਾਇਤੀ ਮਕਾਨ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Leave a Comment