ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਟਰੈਜ਼ਰਰ ਸਟੀਫਨ ਮੁਲੀਘਨ ਨੇ ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਤੋਂ ਸਟੇਟ ‘ਚ ਫੀਸ ਅਤੇ ਚਾਰਜ 3 ਫੀਸਦੀ ਵਧਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਵਾਧਾ ਮਹਿੰਗਾਈ ਰੇਟ ਤੋਂ ਹੇਠਾਂ ਰਹੇਗਾ। ਇਸ ਦਾ ਮਤਲਬ ਹੈ ਕਿ ਰੇਲ ਗੱਡੀ, ਬੱਸ ਜਾਂ ਟ੍ਰਾਮ ਫੜਨ ਲਈ ਮੁਸਾਫ਼ਰਾਂ ਨੂੰ ਵਧੇਰੇ ਖ਼ਰਚ ਕਰਨਾ ਪਵੇਗਾ, ਜਿਸ ਨਾਲ ਇਕ ਇੱਕ ਟਰਿੱਪ ਦੀ ਕੀਮਤ 20 ਸੈਂਟ ਵਧ ਜਾਵੇਗੀ। ਗੱਡੀਆਂ ਦੀ ਰਜਿਸਟ੍ਰੇਸ਼ਨ, ਡਰਾਈਵਰ ਲਾਇਸੈਂਸ ਅਤੇ ਤੇਜ਼ ਰਫਤਾਰ ਜੁਰਮਾਨੇ ਵੀ ਵਧਣਗੇ। ਚਾਰ ਸਿਲੰਡਰ ਵਾਲੀ ਕਾਰ ਲਈ ਰਜਿਸਟ੍ਰੇਸ਼ਨ 4 ਡਾਲਰ ਵਧੇਗੀ, ਜਦੋਂ ਕਿ ਛੇ ਸਿਲੰਡਰ ਗੱਡੀਆਂ ਲਈ 9 ਡਾਲਰ ਦਾ ਵਾਧਾ ਹੋਵੇਗਾ। ਡਰਾਈਵਰ ਲਾਇਸੈਂਸ ਰੀਨਿਊ ਕਰਨ ਲਈ ਪੰਜ ਸਾਲ ਦੇ ਲਾਇਸੈਂਸਾਂ ਲਈ 10 ਡਾਲਰ ਅਤੇ 10 ਸਾਲ ਦੇ ਲਾਇਸੈਂਸਾਂ ਲਈ 20 ਡਾਲਰ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਡਰਾਈਵਰਾਂ ਨੂੰ ਤੇਜ਼ ਰਫ਼ਤਾਰ ਦੇ ਜੁਰਮ ’ਚ ਹੋਣ ਵਾਲਾ ਜੁਰਮਾਨਾ ਵੀ ਵਧਾ ਦਿੱਤਾ ਗਿਆ ਹੈ।