ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਵਿਅਕਤੀਗਤ ਆਮਦਨ ਟੈਕਸ ਰੇਟ ਅਤੇ ਸੀਮਾਵਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਹ 1 ਜੁਲਾਈ 2024 ਤੋਂ ਤੁਹਾਡੇ ਦੁਆਰਾ ਕਮਾਈ ਗਈ ਸਾਰੀ ਟੈਕਸਯੋਗ ਆਮਦਨ ‘ਤੇ ਲਾਗੂ ਹੋਵੇਗਾ। ਇਹ ਤਬਦੀਲੀਆਂ ਤੁਹਾਡੀ 2023-24 ਟੈਕਸ ਰਿਟਰਨ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ।
ਇਸ ਸਾਲ 1 ਜੁਲਾਈ ਤੋਂ, ਇਹ ਤਬਦੀਲੀਆਂ ਲਾਗੂ ਹੋਣਗੀਆਂ:
- 19 ਫੀਸਦੀ ਟੈਕਸ ਰੇਟ ਘਟਾ ਕੇ 16 ਫੀਸਦੀ ਕੀਤੀ ਗਈ ਹੈ।
- 5 ਫੀਸਦੀ ਟੈਕਸ ਰੇਟ ਘਟਾ ਕੇ 30 ਫੀਸਦੀ ਕੀਤੀ ਗਈ ਹੈ।
- 37 ਫੀਸਦੀ ਟੈਕਸ ਰੇਟ ਦੀ ਸੀਮਾ 1,20,000 ਡਾਲਰ ਤੋਂ ਵਧਾ ਕੇ 1,35,000 ਡਾਲਰ ਕਰ ਦਿੱਤੀ ਗਈ ਹੈ।
- 45 ਫੀਸਦੀ ਟੈਕਸ ਰੇਟ ਦੀ ਸੀਮਾ 180,000 ਡਾਲਰ ਤੋਂ ਵਧਾ ਕੇ 1,90,000 ਡਾਲਰ ਕਰ ਦਿੱਤੀ ਗਈ ਹੈ।
ਇਹ ਤਬਦੀਲੀਆਂ ਹਰ ਆਸਟ੍ਰੇਲੀਆਈ ਟੈਕਸਦਾਤਾ ਨੂੰ ਟੈਕਸ ਵਿੱਚ ਕਟੌਤੀ ਦੇਣਗੀਆਂ।