ਆਸਟ੍ਰੇਲੀਆ ਸਰਕਾਰ ਨੇ ਫ਼ਰਜ਼ੀ ਅਤੇ ਸੋਸ਼ਣ ਕਰਨ ਵਾਲੇ ਐਜੂਕੇਸ਼ਨ ਪ੍ਰੋਵਾਈਡਰਸ ’ਤੇ ਕੱਸੀ ਨਕੇਲ, ਚੇਤਾਵਨੀ ਜਾਰੀ

ਮੈਲਬਰਨ: ਆਸਟ੍ਰੇਲੀਆ ਸਰਕਾਰ ਵੱਲੋਂ ਇੱਕ ਸਖ਼ਤ ਕਦਮ ’ਚ ਹੋਮ ਅਫ਼ੇਅਰਜ਼ ਮਿਨਿਸਟਰ ਕਲੇਅਰ ਓਨੀਲ ਨੇ 34 ਐਜੂਕੇਸ਼ਨ ਪ੍ਰੋਵਾਈਡਰਸ ਨੂੰ ‘ਫ਼ਰਜ਼ੀ ਜਾਂ ਸ਼ੋਸ਼ਣ ਕਰਨ ਵਾਲੀਆਂ ਭਰਤੀ ਆਦਤਾਂ’ ਲਈ ਚਿਤਾਵਨੀ ਪੱਤਰ ਭੇਜੇ ਹਨ। ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਅਤੇ ਸਟੂਡੈਂਟਸ ਦੀ ਭਰਤੀ ‘ਤੇ ਬੈਨ ਵੀ ਲੱਗ ਸਕਦਾ ਹੈ।

ਓਨੀਲ ਨੇ ਕਿਹਾ, ‘‘ਸਾਡੇ ਇੰਟਰਨੈਸ਼ਨਲ ਐਜੂਕੇਸ਼ਨ ਖੇਤਰ ‘ਚ ਧੋਖਾਧੜੀ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੈ। ਇਨ੍ਹਾਂ ਕਾਰਵਾਈਆਂ ਨਾਲ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲੇਗੀ ਜੋ ਲੋਕਾਂ ਦਾ ਸ਼ੋਸ਼ਣ ਕਰਨਾ ਚਾਹੁੰਦੇ ਹਨ ਅਤੇ ਸੈਕਟਰ ਦੀ ਸਾਖ ਨੂੰ ਖਰਾਬ ਕਰਨਾ ਚਾਹੁੰਦੇ ਹਨ।’’

ਸਿੱਖਿਆ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਿਰਯਾਤ ਉਦਯੋਗਾਂ ਵਿੱਚੋਂ ਇੱਕ ਹੈ ਪਰ ਰਿਕਾਰਡ ਮਾਈਗਰੇਸ਼ਨ, ਜੋ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਪ੍ਰੇਰਿਤ ਹੈ, ਨੇ ਸਰਕਾਰ ਨੂੰ ਦਬਾਅ ਵਿੱਚ ਪਾ ਦਿੱਤਾ ਹੈ ਕਿਉਂਕਿ ਦੇਸ਼ ਭਰ ਵਿੱਚ ਕਿਰਾਏ ਦੀਆਂ ਕੀਮਤਾਂ ਵਧ ਰਹੀਆਂ ਹਨ। 30 ਸਤੰਬਰ, 2023 ਨੂੰ ਖਤਮ ਹੋਏ ਸਾਲ ਵਿੱਚ ਸ਼ੁੱਧ ਇਮੀਗ੍ਰੇਸ਼ਨ 60٪ ਵਧ ਕੇ ਰਿਕਾਰਡ 548,800 ਹੋ ਗਿਆ ਸੀ। ਸਰਕਾਰ ਨੂੰ ਉਮੀਦ ਹੈ ਕਿ ਉਸ ਦੀਆਂ ਸਖ਼ਤ ਨੀਤੀਆਂ ਅਗਲੇ ਦੋ ਸਾਲਾਂ ਵਿੱਚ ਆਸਟ੍ਰੇਲੀਆ ਦੇ ਪ੍ਰਵਾਸੀਆਂ ਦੀ ਗਿਣਤੀ ਨੂੰ ਅੱਧਾ ਕਰ ਸਕਦੀਆਂ ਹਨ।

Leave a Comment