ਮੈਕਸੀਕੋ ‘ਚ ਮਾਰੇ ਗਏ ਸਰਫਰ ਭਰਾਵਾਂ ਨੂੰ ਆਸਟ੍ਰੇਲੀਆਈ ਮਾਪਿਆਂ ਨੇ ਦਿੱਤੀ ਭਾਵੁਕ ਸ਼ਰਧਾਂਜਲੀ

ਮੈਲਬਰਨ: ਮੈਕਸੀਕੋ ਵਿਚ ਇਕ ਸ਼ੱਕੀ ਲੁੱਟ ਦੀ ਘਟਨਾ ਵਿਚ ਆਸਟ੍ਰੇਲੀਆਈ ਭਰਾ ਕੈਲਮ ਅਤੇ ਜੇਕ ਰੌਬਿਨਸਨ ਦੇ ਮਾਪਿਆਂ ਦਾ ਕਹਿਣਾ ਹੈ ਕਿ ‘ਇਸ ਦੁਨੀਆਂ ’ਚ ਹੁਣ ਸਾਡੇ ਲਈ ਹਨੇਰਾ ਛਾ ਗਿਆ ਹੈ।’ ਸਰਫਿੰਗ ਅਤੇ ਕੈਂਪਿੰਗ ਲਈ ਗਏ ਦੋਵੇਂ ਭਰਾ ਅਤੇ ਉਨ੍ਹਾਂ ਦਾ ਅਮਰੀਕੀ ਦੋਸਤ ਜੈਕ ਕਾਰਟਰ ਮੈਕਸੀਕੋ ’ਚ 27 ਅਪ੍ਰੈਲ ਨੂੰ ਲਾਪਤਾ ਹੋ ਗਏ ਸਨ। ਬਾਅਦ ਵਿਚ ਉਨ੍ਹਾਂ ਦੀਆਂ ਲਾਸ਼ਾਂ ਇਕ ਖੂਹ ਵਿਚੋਂ ਮਿਲੀਆਂ, ਜਿਨ੍ਹਾਂ ਵਿਚੋਂ ਹਰੇਕ ਦੀ ਮੌਤ ਸਿਰ ‘ਤੇ ਗੋਲੀ ਲੱਗਣ ਨਾਲ ਹੋਈ। ਮੈਕਸੀਕੋ ਦੇ ਇਕ ਵਿਅਕਤੀ, ਜਿਸ ‘ਤੇ ਪਹਿਲਾਂ ਹੀ ‘ਜ਼ਬਰਦਸਤੀ ਲਾਪਤਾ’ ਕਰਨ ਦਾ ਦੋਸ਼ ਲਗਾਇਆ ਗਿਆ ਹੈ, ‘ਤੇ ਉਨ੍ਹਾਂ ਦੇ ਕਤਲ ਦਾ ਦੋਸ਼ ਲਗਾਏ ਜਾਣ ਦੀ ਉਮੀਦ ਹੈ। ਦੋ ਹੋਰਾਂ ਨੂੰ ਵੀ ਸ਼ੱਕੀ ਸ਼ਮੂਲੀਅਤ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਪੀੜਤਾਂ ਦੇ ਸੋਗ ਮਨਾ ਰਹੇ ਮਾਪੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਸਾਹਮਣੇ ਭਰੇ ਗਲੇ ਨਾਲ ਉਨ੍ਹਾਂ ਕੈਲਮ ਨੂੰ “ਪਿਆਰੇ, ਜੀਵਨ ਤੋਂ ਵੱਡੇ ਕਿਰਦਾਰ” ਅਤੇ ਜੇਕ ਨੂੰ “ਖੁਸ਼, ਨਰਮ ਅਤੇ ਦਿਆਲੂ ਆਤਮਾ” ਵਜੋਂ ਯਾਦ ਕੀਤਾ। ਕੈਲਮ ਅਮਰੀਕਾ ’ਚ ਰਹਿ ਰਿਹਾ ਸੀ ਅਤੇ ਪ੍ਰੋਫ਼ੈਸ਼ਨਲ ਲਾਕੋਰਸੇ ਖਿਡਾਰੀ ਬਣਨ ਦੀ ਤਿਆਰੀ ਕਰ ਰਿਹਾ ਸੀ ਅਤੇ ਨਾਲ ਹੀ ਜੂਨੀਅਰ ਟੀਮਾਂ ਨੂੰ ਸਿਖਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦਸਿਆ ਕਿ ਜੈਕ ਇੱਕ ਡਾਕਟਰ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਹਸਪਤਾਲ ’ਚ ਕੰਮ ਕਰਦਾ ਸੀ ਜੋ ਸਮੁੰਦਰ ਕੰਢੇ ਸਥਿਤ ਹੁੰਦੇ ਸਨ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।

Leave a Comment