ਮੈਲਬਰਨ: ਮੈਲਬਰਨ ‘ਚ ਆਪਣੇ ਹਮਵਤਨ ਦਾ ਚਾਕੂ ਮਾਰ ਕੇ ਕਤਲ ਕਰਨ ਅਤੇ ਇੱਕ ਹੋਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਫ਼ਰਾਰ ਹੋਏ ਅਭਿਜੀਤ (26) ਅਤੇ ਰੋਬਿਨ ਗਾਰਟਨ (27) ਨੂੰ NSW ਪੁਲਿਸ ਨੇ ਗੋਲਡਬਰਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਰਿਸ਼ਤੇ ’ਚ ਭਰਾ ਹਨ ਅਤੇ ਇੰਡੀਆ ਦੇ ਸਟੇਟ ਹਰਿਆਣਾ ਨਾਲ ਸਬੰਧਤ ਹਨ। ਵਿਕਟੋਰੀਆ ਦੀ ਪੁਲਿਸ NSW ਤੋਂ ਉਨ੍ਹਾਂ ਦੀ ਹਵਾਲਗੀ ਪ੍ਰਾਪਤ ਕਰੇਗੀ ਅਤੇ ਅੱਜ ਅਦਾਲਤ ’ਚ ਪੇਸ਼ ਕਰੇਗੀ।
ਵਿਕਟੋਰੀਆ ਦੇ ਓਰਮੰਡ ‘ਚ ਐਤਵਾਰ ਸਵੇਰੇ ਸਾਂਝੇ ਤੌਰ ’ਤੇ ਕਿਰਾਏ ’ਤੇ ਲਏ ਇੱਕ ਮਕਾਨ ‘ਚ ਹਿੰਸਕ ਝਗੜਾ ਹੋਣ ਤੋਂ ਬਾਅਦ ਪੁਲਸ ਨੇ ਸੋਮਵਾਰ ਨੂੰ ਦੋਵਾਂ ਦੀ ਭਾਲ ਸ਼ੁਰੂ ਕੀਤੀ ਸੀ। ਹਿੰਸਕ ਝਗੜੇ ਦੌਰਾਨ ਨੋਬਲ ਪਾਰਕ ਵਸਨੀਕ 22 ਸਾਲ ਦੇ ਨਵਜੀਤ ਸੰਧੂ ਦੀ ਮੌਤ ਹੋ ਗਈ, ਜਦਕਿ ਉਸ ਦਾ 30 ਸਾਲ ਦਾ ਦੋਸਤ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਮੌਤ 30 ਸਾਲ ਦੇ ਵਿਅਕਤੀ ਦੀ ਹੋ ਗਈ ਸੀ ਅਤੇ ਨੌਜਵਾਨ ਜ਼ਖਮੀ ਹੋ ਗਿਆ ਸੀ, ਪਰ ਹੁਣ ਇਸ ਨੂੰ ਠੀਕ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਭਰਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰੀ ਦੀ ਕਾਰ ਵਿੱਚ ਫ਼ਰਾਰ ਹੋਏ ਦੱਸੇ ਜਾ ਰਹੇ ਸਨ।
ਇਹ ਵੀ ਪੜ੍ਹੋ: ਮੈਲਬਰਨ ’ਚ ਨਵਜੀਤ ਸੰਧੂ ਦਾ ਹਮਵਤਨਾਂ ਵੱਲੋਂ ਹੀ ਚਾਕੂ ਮਾਰ ਕੇ ਕਤਲ – Sea7 Australia