ਵਿਆਜ ’ਚ ਕਟੌਤੀ ਦੀ ਉਮੀਦ ਕਰ ਰਹੇ ਲੋਕ ਫਿਰ ਨਿਰਾਸ਼, RBA ਨੇ ਨਹੀਂ ਘਟਾਇਆ ਕੈਸ਼ ਰੇਟ, ਜਾਣੋ ਮਾਹਰਾਂ ਦੀ ਰਾਏ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਉਮੀਦ ਤੋਂ ਵੱਧ ਮਹਿੰਗਾਈ ਅਤੇ ਮਕਾਨਾਂ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਕੈਸ਼ ਰੇਟ ਨੂੰ 12 ਸਾਲਾਂ ਦੇ ਸਭ ਤੋਂ ਉੱਚੇ ਪੱਧਰ 4.35٪ ‘ਤੇ ਕਾਇਮ ਰੱਖਿਆ ਹੈ। RBA ਦੀ ਗਵਰਨਰ ਮਿਸ਼ੇਲ ਬੁਲਕ ਨੇ ਕਿਹਾ ਕਿ ਮਹਿੰਗਾਈ ਘੱਟ ਤਾਂ ਹੋ ਰਹੀ ਹੈ ਪਰ ਉਮੀਦ ਨਾਲੋਂ ਹੌਲੀ ਰਫਤਾਰ ਨਾਲ, ਜਿਸ ਕਾਰਨ ਵਿਆਜ ਦੀ ਦਰ ਘੱਟ ਕਰਨ ਦੇ ਰੂਪ ’ਚ ਕਰਜ਼ਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਤੋਂ ਪਹਿਲਾਂ ਉਹ ਅੰਕੜਿਆਂ ਦੇ ਹੋਰ ਸਾਕਾਰਾਤਮਕ ਹੋਣ ਦੀ ਉਡੀਕ ’ਚ ਹਨ। RBA ਗਲੋਬਲ ਆਰਥਿਕ ਵਿਕਾਸ, ਘਰੇਲੂ ਮੰਗ ਦੇ ਰੁਝਾਨਾਂ ਅਤੇ ਮਹਿੰਗਾਈ ਅਤੇ ਕਿਰਤ ਬਾਜ਼ਾਰ ਦੇ ਦ੍ਰਿਸ਼ਟੀਕੋਣ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ।

ਜਦਕਿ ਕ੍ਰੈਡੀਟਰਵਾਚ ਦੀ ਮੁੱਖ ਅਰਥਸ਼ਾਸਤਰੀ ਐਨੀਕੇ ਥਾਮਸਨ ਦਾ ਕਹਿਣਾ ਹੈ ਕਿ ਮਹਿੰਗਾਈ ਨਹੀਂ ਬਲਕਿ ਨੌਕਰੀਆਂ ਦੇ ਅੰਕੜੇ RBA ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਗੇ। ਕੈਨਸਟਾਰ ਦੇ ਵਿੱਤ ਮਾਹਰ ਸਟੀਵ ਮਿਕੇਨਬੇਕਰ ਨੇ ਕਰਜ਼ਦਾਰਾਂ ਨੂੰ ਸਲਾਹ ਦਿੱਤੀ ਕਿ ਕੈਸ਼ ਰੇਟ ’ਚ ਕਟੌਤੀ ਨਿਸ਼ਚਤ ਹੈ ਪਰ ਉਹ RBA ਤੋਂ ਕਟੌਤੀ ਦੀ ਉਡੀਕ ਨਾ ਕਰਨ, ਕਿਉਂਕਿ ਹੁਣ ਰੀਫ਼ਾਈਨਾਂਸ ਕਰਨ ਦੇ ਨਤੀਜੇ ਵਜੋਂ ਵੀ ਮਹੱਤਵਪੂਰਣ ਬਚਤ ਹੋ ਸਕਦੀ ਹੈ।

Leave a Comment