ਆਸਟ੍ਰੇਲੀਆ ਦਾ ਵੀਜ਼ਾ ਚਾਹੀਦੈ! ਤਾਂ ਹੁਣ TOEFL ਟੈਸਟ ਦੇ ਕੇ ਵੀ ਕਰ ਸਕੋਗੇ ਅਪਲਾਈ

ਮੈਲਬਰਨ: ਆਸਟ੍ਰੇਲੀਆ ਆਉਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਨੇ ਸਾਰੇ ਵੀਜ਼ਿਆਂ ਲਈ TOEFL ਸਕੋਰ ਨੂੰ ਮਾਨਤਾ ਦੇ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਦੇ ਹਵਾਲੇ ਨਾਲ ਅੱਜ ਕਿਹਾ ਗਿਆ ਹੈ ਕਿ TOEFL ਸਕੋਰ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਿਆਂ ਲਈ ਵੈਲਿਡ ਹੋਣਗੇ। TOEFL ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਉਦੋਂ ਤੋਂ ਹੁਣ ਤੱਕ ਸਕੋਰ ਸਵੀਕਾਰ ਨਹੀਂ ਕੀਤੇ ਜਾਂਦੇ ਸਨ। ਪਰ ਹੁਣ ETS ਨੇ ਕਿਹਾ ਕਿ 5 ਮਈ ਨੂੰ ਜਾਂ ਇਸ ਤੋਂ ਬਾਅਦ ਲਏ ਟੈਸਟਾਂ ਦੇ ਅੰਕ ਸਾਰੇ ਵੀਜ਼ਿਆਂ ਲਈ ਜਾਇਜ਼ ਮੰਨੇ ਜਾਣਗੇ। TOEFL ਤੋਂ ਇਲਾਵਾ, ਆਸਟ੍ਰੇਲੀਆ ਅੰਗਰੇਜ਼ੀ ਭਾਸ਼ਾ ਵੀਜ਼ਾ ਲੋੜਾਂ ਲਈ ਇੱਕ ਸੁਰੱਖਿਅਤ ਟੈਸਟ ਸੈਂਟਰ ਵਿਖੇ ਕੀਤੇ ਗਏ ਹੇਠ ਲਿਖੇ ਟੈਸਟਾਂ ਦੇ ਸਕੋਰ ਸਵੀਕਾਰ ਕਰਦਾ ਹੈ:
— International English Language Testing System (IELTS)
— Pearson Test of English (PTE)
— Cambridge English (CAE)
— Occupational English Test (OET), ਸਿਰਫ਼ ਹੈਲਥ ਪੇਸ਼ੇਵਰਾਂ ਲਈ

Leave a Comment