ਚਾਕੂਬਾਜ਼ੀ ਦੀਆਂ ਘਟਨਾਵਾਂ ਤੋਂ ਦਹਿਲਿਆ NSW, ਪਿਛਲੇ 24 ਘੰਟਿਆਂ ’ਚ 2 ਜਣਿਆਂ ਦੀ ਮੌਤ, ਇੱਕ ਹੋਰ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ: ਚਾਕੂਬਾਜ਼ੀ ਦੀਆਂ ਵੱਖੋ-ਵੱਖ ਘਟਨਾਵਾਂ ਦੀ ਲੜੀ ਵਿੱਚ, NSW ਅੰਦਰ ਇੱਕ ਨਾਬਾਲਗ ਮੁੰਡੇ ਅਤੇ 20 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

ਨਾਰੋਮਾਈਨ ਦੇ ਇਕ ਘਰ ‘ਚ 16 ਸਾਲ ਦੇ ਮੁੰਡੇ ਦਾ ਗਰਦਨ ‘ਤੇ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਕੇਸ ’ਚ ਪੁਲਿਸ 26 ਸਾਲ ਦੇ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਕ ਹੋਰ ਘਟਨਾ ਵਿਚ ਸਿਡਨੀ ਦੇ ਉੱਤਰ-ਪੱਛਮ ਵਿਚ ਇਕ 28 ਸਾਲ ਦੇ ਵਿਅਕਤੀ ਨੂੰ ਉਸ ਸਮੇਂ ਚਾਕੂ ਮਾਰ ਦਿੱਤਾ ਗਿਆ ਜਦੋਂ ਕਿਸੇ ਦੇ ਘਰ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਹਮਲਾ ਸੀ। ਤੀਜੀ ਘਟਨਾ ‘ਚ ਬ੍ਰੋਕਨ ਹਿੱਲ ‘ਚ 37 ਸਾਲ ਦੇ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ‘ਚ ਇਕ 29 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਘਟਨਾਵਾਂ ਇਕ ਪੰਦਰਵਾੜੇ ਪਹਿਲਾਂ ਸਿਡਨੀ ਦੇ ਬੌਂਡੀ ਵੈਸਟਫੀਲਡ ਵਿਚ ਚਾਕੂ ਮਾਰਨ ਦੀ ਭਿਆਨਕ ਘਟਨਾ ਤੋਂ ਬਾਅਦ ਵਾਪਰੀਆਂ ਹਨ। ਪੁਲਿਸ ਨੇ ਦੁਹਰਾਇਆ ਹੈ ਕਿ ਜਨਤਕ ਤੌਰ ‘ਤੇ ਚਾਕੂ ਰੱਖਣਾ ਬੇਲੋੜਾ ਹੈ ਅਤੇ ਇਸ ‘ਤੇ ਕਾਫ਼ੀ ਜੁਰਮਾਨਾ ਲਗਾਇਆ ਜਾਂਦਾ ਹੈ।

Leave a Comment