ਗੋਲਡ ਕੋਸਟ ਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ’ਚ ਖ਼ਰੀਦਿਆ 179 ਕਮਰਿਆਂ ਵਾਲਾ ਹੋਟਲ

ਮੈਲਬਰਨ : ਗੋਲਡ ਕੋਸਟ ਸਥਿਤ ਅਤੇ ਆਪਣੇ ਪੋਲਟਰੀ ਕਾਰੋਬਾਰ ਲਈ ਜਾਣੀ ਜਾਂਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ਦੇ ਸਪਰਿੰਗ ਹਿੱਲ ਵਿਚ ਸਾਬਕਾ ਪੈਸੀਫਿਕ ਹੋਟਲ ਨੂੰ 4.48 ਕਰੋੜ ਡਾਲਰ ਵਿਚ ਖਰੀਦਿਆ ਹੈ। ਤੇਜਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸੈਮੀ ਸਿੰਘ ਦੀ ਅਗਵਾਈ ਵਾਲੇ ਇਸ ਕਾਰੋਬਾਰੀ ਪਰਿਵਾਰ ਦਾ ਪੋਲਟਰੀ ਤੋਂ ਬਾਹਰ ਇਹ ਉਨ੍ਹਾਂ ਦਾ ਪਹਿਲਾ ਨਿਵੇਸ਼ ਹੈ। ਹੁਣ ਇਸ ਹੋਟਲ ਦਾ ਨਾਂ ਬਦਲ ਕੇ ‘ਮਰਕਿਓਰ ਬ੍ਰਿਸਬੇਨ ਸਪਰਿੰਗ ਹਿੱਲ’ ਕਰ ਦਿਤਾ ਗਿਆ ਹੈ, ਜਿਸ ਨੂੰ ਏਕੋਰ ਵੱਲੋਂ ਮੈਨੇਜ ਕੀਤਾ ਜਾਵੇਗਾ। ਸੈਮੀ ਸਿੰਘ ਨੇ ਕਿਹਾ ਕਿ ਪਰਿਵਾਰ ਪੋਲਟਰੀ ਦੇ ਕਾਰੋਬਾਰ ਤੋਂ ਦੂਰ ਨਹੀਂ ਜਾ ਰਿਹਾ ਹੈ ਪਰ ਆਪਣੇ ਪੋਰਟਫੋਲੀਓ ਨੂੰ ਸੈਲਫ਼-ਸਟੋਰੇਜ ਅਤੇ ਰਿਹਾਇਸ਼ ਸੰਪਤੀਆਂ ਨਾਲ ਸੰਤੁਲਿਤ ਕਰ ਰਿਹਾ ਹੈ। ਸਟੈਂਪ ਡਿਊਟੀ ਸਮੇਤ ਹੋਟਲ ਦੀ ਲਾਗਤ ਲਗਭਗ 5 ਕਰੋੜ ਡਾਲਰ ਸੀ। ਇਸ ਹੋਟਲ ਵਿੱਚ 179 ਕਮਰੇ ਅਤੇ ਕਾਨਫਰੰਸ ਦੀਆਂ ਥਾਵਾਂ ਹਨ। ਬ੍ਰਿਸਬੇਨ ਹੋਟਲ ਮਾਰਕੀਟ ਨੂੰ ਦੇਸ਼ ਵਿਚ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ।

Leave a Comment