ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 3:40 ਵਜੇ ਸਿਡਨੀ ਦੇ ਕੇਂਦਰੀ ਬਿਜ਼ਨਸ ਡਿਸਟ੍ਰਿਕਟ ਤੋਂ ਕਰੀਬ 35 ਕਿਲੋਮੀਟਰ ਪੱਛਮ ‘ਚ ਸਥਿਤ ਸਬਅਰਬ ਡੂਨਸਾਈਡ ‘ਚ ਪਾਵਰ ਸਟ੍ਰੀਟ ‘ਤੇ ਇਕ ਸਕੂਲ ਦੇ ਨੇੜੇ ਵਾਪਰੀ ਜਦੋਂ ਬੱਚੇ ਘਰ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਨੇੜਿਉਂ ਹੀ ਇੱਕ 16 ਸਾਲਾਂ ਦੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ’ਤੇ ਮ੍ਰਿਤਕ ਨੂੰ ਚਾਕੂ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ, ਦੋ ਮੁੰਡੇ ਬਲੈਕਟਾਊਨ ਥਾਣੇ ਵਿੱਚ ਪੇਸ਼ ਹੋਏ। ਦੋਵਾਂ ਦਾ ਸਟੇਸ਼ਨ ‘ਤੇ ਇਲਾਜ ਕੀਤਾ ਗਿਆ। ਪਰ ਬਾਅਦ ਵਿਚ ਇਕ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।