ਭਾਰਤੀ ਮੂਲ ਦੇ ਲੋਕਾਂ ਨੂੰ ਤੈਰਾਕੀ ਸਿਖਾਉਣ ਬਾਰੇ ਮੁਹਿੰਮ ਜ਼ੋਰਾਂ ’ਤੇ, ਇਸ ਸਾਲ ਭਾਈਚਾਰੇ ਦੇ ਲੋਕਾਂ ਦੀ ਡੁੱਬਣ ਕਾਰਨ ਹੋ ਚੁੱਕੀ ਹੈ ਮੌਤ

ਮੈਲਬਰਨ : ਇਸ ਸਾਲ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਛੇ ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ ਤੋਂ ਬਾਅਦ, ਭਾਈਚਾਰੇ ਨੂੰ ਪਾਣੀ ’ਚ ਸੁਰੱਖਿਆ ਜਾਗਰੂਕਤਾ ਅਤੇ ਤੈਰਾਕੀ ਸਿਖਾਉਣ ਦੀ ਮੰਗ ਦਿਨੋਂ-ਦਿਨ ਜ਼ੋਰ ਫੜ ਰਹੀ ਹੈ। ਇਸੇ ਕੋਸ਼ਿਸ਼ ਤਹਿਤ ਕਮਿਊਨਿਟੀ ਵਲੰਟੀਅਰ ਹਰਪ੍ਰੀਤ ਸਿੰਘ ਕੰਦਰਾ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਤੈਰਨਾ ਸਿਖਾਉਣ ਅਤੇ ਪਾਣੀ ਦੇ ਆਲੇ-ਦੁਆਲੇ ਸਾਵਧਾਨ ਰਹਿਣ ਦੀ ਮਹੱਤਤਾ ‘ਤੇ ਜ਼ੋਰ ਦੇਣ ਲਈ ਮੁਹਿੰਮ ਛੇੜੀ ਹੈ। ਉਨ੍ਹਾਂ ਕਿਹਾ, ‘‘ਭਾਰਤੀ ਮੂਲ ਦੇ ਬਹੁਤ ਸਾਰੇ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ ਹੈ, ਜੋ ਚੰਗੀ ਗੱਲ ਨਹੀਂ ਹੈ। ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਤੈਰਾਕੀ ਸਿਖਣਾ ਚੰਗੀ ਗੱਲ ਹੈ। ਜੇਕਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਛੁੱਟੀਆਂ ਸਮੇਂ ਪਾਣੀ ਦੇ ਨੇੜੇ-ਤੇੜੇ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ ਕਿ ਜਿਵੇਂ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਡਰਾਈਵਿੰਗ ਸਿਖਣੀ ਪੈਂਦੀ ਹੈ ਉਸੇ ਤਰ੍ਹਾਂ ਤੈਰਨਾ ਵੀ ਮਹੱਤਵਪੂਰਨ ਹੁਨਰ ਹੈ ਜੋ ਸਿਖਣਾ ਚਾਹੀਦਾ ਹੈ। ਵਿਕਟੋਰੀਅਨ ਮੰਤਰੀ ਵਿੱਕੀ ਵਾਰਡ ਦਾ ਕਹਿਣਾ ਹੈ ਕਿ ਸਟੇਟ ਸਰਕਾਰ ਨੇ ਪਾਣੀ ’ਚ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ 400,000 ਡਾਲਰ ਤੋਂ ਵੱਧ ਖਰਚ ਕੀਤੇ ਹਨ ਅਤੇ ਉਹ ਵਿਕਟੋਰੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਭਾਈਚਾਰਿਆਂ ਅਤੇ ਤੈਰਾਕੀ ਉਦਯੋਗ ਨਾਲ ਕੰਮ ਕਰਨਾ ਜਾਰੀ ਰੱਖੇਗੀ।

ਇਹ ਵੀ ਪੜ੍ਹੋ: ਮੈਲਬਰਨ ‘ਚ ਚਾਰ ਪੰਜਾਬੀਆਂ ਦੀ ਡੁੱਬਣ ਨਾਲ ਮੌਤ ਪਿੱਛੋਂ ਸੋਗ ‘ਚ ਡੁੱਬਿਆ ਭਾਰਤੀ ਭਾਈਚਾਰਾ – Sea7 Australia

ਐਡੀਲੇਡ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੀ ਦੀ ਮੌਤ, ਮਾਂ ਦੀਆਂ ਧਾਹਾਂ ਨੇ ਮਾਹੌਲ ਗ਼ਮਗੀਨ ਕੀਤਾ – Sea7 Australia

ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ – Sea7 Australia

ਪੰਜਾਬੀ ਪਿਉ-ਪੁੱਤਰ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਹੋਟਲਾਂ ’ਚ ਪੂਲ ਸੁਰੱਖਿਆ ਦੀ ਹੋਵੇਗੀ ਜਾਂਚ – Sea7 Australia

Leave a Comment