ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਧੁਰ ਪੱਛਮੀ ਦਿਸ਼ਾ ’ਚ ਪ੍ਰਮੁੱਖ ਹਾਈਵੇ ’ਤੇ ਰੋਡ ਟਰੇਨ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸਾ ਯਾਲਟਾ ਵਿਖੇ ਆਇਅਰ ਹਾਈਵੇ ’ਤੇ ਨੂਲਰਬੋਰ ਦੇ ਸਿਰੇ ’ਤੇ ਵੀਰਵਾਰ ਸਵੇਰੇ 6:45 ਵਜੇ ਵਾਪਰਿਆ, ਜਿਸ ’ਚ 77 ਸਾਲਾਂ ਦੇ ਮਸ਼ਹੂਰ ਟਰੱਕ ਡਰਾਈਵਰ ਸਲਿਮ ਦੀ ਮੌਤ ਹੋ ਗਈ। ਉਹ ਟਰੱਕਿੰਗ ਅਤੇ ਸਮਿੱਥਫ਼ੀਲ ਕਮਿਊਨਿਟੀ ਦੇ ਇੱਕ ਮਸ਼ਹਰ ਮੈਂਬਰ ਸਨ। ਚਸ਼ਮਦੀਦ ਐਸ਼ਲੀ ਮੈਕਆਰਡੇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਬਹੁਤ ਚੰਗਾ ਇਨਸਾਨ ਸੀ ਅਤੇ ਲੋਕਾਂ ਦੀ ਮਦਦ ਕਰਦਾ ਰਹਿੰਦਾ ਸੀ। ਲੋਕ ਵੀ ਉਸ ਦੀ ਮਦਦ ਕਰਦੇ ਰਹਿੰਦੇ ਸਨ।’’ ਇਸ ਤੋਂ ਇਲਾਵਾ NSW ਦਾ 25 ਸਾਲਾਂ ਦਾ ਇੱਕ ਨੌਜੁਆਨ ਅਤੇ ਵਿਕਟੋਰੀਆ ਵਾਸੀ 45 ਸਾਲਾਂ ਦੇ ਵਿਅਕਤੀ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਖ਼ਬਰ ਲਿਖੇ ਜਾਣ ਤਕ ਨਸ਼ਰ ਨਹੀਂ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਟਰੱਕ ਅੱਗ ਦੀਆਂ ਲਪਟਾਂ ’ਚ ਘਿਰ ਗਏ ਅਤੇ ਹਾਈਵੇ ਲਗਭਗ ਪੂਰਾ ਦਿਨ ਬੰਦ ਰਿਹਾ।
ਇਹ ਵੀ ਪੜ੍ਹੋ : ਪੰਜਾਬੀ ਮੂਲ ਦੇ ਮ੍ਰਿਤਕ ਟਰੱਕ ਡਰਾਈਵਰ ਦੀ ਪਤਨੀ ਨੇ ਲੋਕਾਂ ਨੂੰ ਮਦਦ ਲਈ ਕੀਤੀ ਭਾਵੁਕ ਅਪੀਲ – Sea7 Australia