ਆਸਟ੍ਰੇਲੀਆ ’ਚ ਖ਼ਤਮ ਹੋ ਰਿਹੈ DST, ਜਾਣੋ ਕਿੱਥੇ-ਕਿੱਥੇ ਐਤਵਾਰ ਨੂੰ ਮਿਲੇਗਾ ਇੱਕ ਘੰਟਾ ਜ਼ਿਆਦਾ ਸੌਣ ਦਾ ਸਮਾਂ

ਮੈਲਬਰਨ: ਆਸਟ੍ਰੇਲੀਆ ਵਿੱਚ ਡੇਲਾਈਟ ਸੇਵਿੰਗ ਟਾਈਮ (DST) ਐਤਵਾਰ, 7 ਅਪ੍ਰੈਲ, 2024 ਨੂੰ ਖਤਮ ਹੋਣ ਜਾ ਰਿਹਾ ਹੈ। ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ, ਘੜੀਆਂ ਨੂੰ ਸਥਾਨਕ ਸਮੇਂ ਅਨੁਸਾਰ 1 ਘੰਟਾ ਪਿੱਛੇ ਮੋੜ ਕੇ 2:00 ਵਜੇ ਕਰ ਦਿੱਤਾ ਜਾਵੇਗਾ। ਇਸ ਤਬਦੀਲੀ ਦੇ ਨਤੀਜੇ ਵਜੋਂ ਲੋਕਾਂ ਐਤਵਾਰ ਨੂੰ ਇੱਕ ਵਾਧੂ ਘੰਟੇ ਸੌਣ ਅਤੇ ਸਵੇਰੇ ਵਧੇਰੇ ਰੌਸ਼ਨੀ ’ਚ ਕੰਮ ਸ਼ੁਰੂ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਆਸਟ੍ਰੇਲੀਆ ਦੇ ਸਾਰੇ ਸਟੇਟਸ ’ਚ ਇਹ ਲਾਗੂ ਨਹੀਂ ਹੋਵੇਗਾ। DST ਦੀ ਪਾਲਣਾ ਕਰਨ ਵਾਲੇ ਸਟੇਟਸ ਵਿੱਚ ਆਸਟ੍ਰੇਲੀਅਨ ਕੈਪੀਟਲ ਰੀਜਨ, ਨਿਊ ਸਾਊਥ ਵੇਲਜ਼, ਸਾਊਥ ਆਸਟ੍ਰੇਲੀਆ, ਤਸਮਾਨੀਆ ਅਤੇ ਵਿਕਟੋਰੀਆ ਸ਼ਾਮਲ ਹਨ। ਹਾਲਾਂਕਿ, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੀਟਰੀ DST ਦਾ ਪਾਲਣ ਨਹੀਂ ਕਰਦੇ। ਡੇਲਾਈਟ ਸੇਵਿੰਗ ਟਾਈਮ ਨੂੰ ਸਾਲ ਦੇ ਲੰਬੇ ਦਿਨਾਂ ਦੌਰਾਨ ਦਿਨ ਦੀ ਰੌਸ਼ਨੀ ਦੀ ਬਿਹਤਰ ਵਰਤੋਂ ਕਰਨ ਲਈ ਅਪਣਾਇਆ ਜਾਂਦਾ ਹੈ। ਇਸ ਦੇ ਅਕਤੂਬਰ 2024 ਦੇ ਪਹਿਲੇ ਐਤਵਾਰ ਨੂੰ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।

Leave a Comment