ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਮਸ਼ਹੂਰ ਪਾਰਕ ਬੰਦ

ਮੈਲਬਰਨ: ਮੈਲਬਰਨ ਦੇ ਪੱਛਮ ‘ਚ ਸਥਿਤ ਸਪਾਟਸਵੁੱਡ ਦੇ ਇੱਕ ਮਸ਼ਹੂਰ ਬੱਚਿਆਂ ਦੇ ਪਲੇਗਰਾਊਂਡ ਨੂੰ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਆਪਣੇ ਬੱਚੇ ਨੂੰ ਪਲੇਗਰਾਊਂਡ ’ਚ ਖਿਡਾਉਣ ਲਈ ਆਏ ਜੇਸਨ ਮਰਫੀ ਨੂੰ ਮਲਚ ‘ਚੋਂ ਕੁੱਝ ਸ਼ੱਕੀ ਪਦਾਰਥ ਮਿਲਿਆ ਸੀ ਜਿਸ ਦੀ ਜਾਂਚ ਕੀਤੀ ਗਈ ਅਤੇ ਇਹ ਜ਼ਹਿਰੀਲਾ ਐਸਬੈਸਟੋਸ ਨਿਕਲਿਆ। ਇਸ ਦੇ ਨਾਲ ਮੈਲਬਰਨ ਵੀ ਨਿਊ ਸਾਊਥ ਵੇਲਜ਼ ਦੀਆਂ ਉਨ੍ਹਾਂ 75 ਥਾਵਾਂ ’ਚ ਸ਼ਾਮਲ ਹੋ ਗਿਆ ਹੈ ਜਿੱਥੇ ਐਸਬੈਸਟੋਸ-ਦੂਸ਼ਿਤ ਮਲਚ ਮਿਲੀ ਹੈ। ਖੇਡ ਦੇ ਮੈਦਾਨ ਵਿੱਚ ਮਲਚ ਨੂੰ ਹਟਾ ਦਿੱਤਾ ਜਾਵੇਗਾ, ਅਤੇ ਹੋਬਸਨ ਬੇ ਕੌਂਸਲ ਉਨ੍ਹਾਂ ਸਾਰੇ ਖੇਤਰਾਂ ਦੀ ਜਾਂਚ ਕਰ ਰਹੀ ਹੈ ਜਿੱਥੇ ਕਿਸੇ ਖਾਸ ਸਪਲਾਇਰ ਤੋਂ ਰੀਸਾਈਕਲ ਕੀਤੇ ਮਲਚ ਦੀ ਵਰਤੋਂ ਕੀਤੀ ਗਈ ਸੀ। ਮਲਚ ਨੂੰ ਬਦਲਣ ਅਤੇ ਅਧਿਕਾਰੀਆਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਖੇਡ ਦਾ ਮੈਦਾਨ ਦੁਬਾਰਾ ਖੋਲ੍ਹਿਆ ਜਾਵੇਗਾ।

Leave a Comment