ਗੋਲਡ ਕੋਸਟ ਪੂਲ ਹਾਦਸੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਧਰਮਵੀਰ ਸਿੰਘ ਦੀ ਪਤਨੀ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ: ਐਤਵਾਰ ਨੂੰ ਗੋਲਡ ਕੋਸਟ ਹੋਟਲ ਦੇ ਪੂਲ ਵਿਚ ਡੁੱਬਣ ਕਾਰਨ ਮਾਰੇ ਗਏ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ। ਇਸ ਦੌਰਾਨ ਧਰਮਵੀਰ ਸਿੰਘ ਦੀ ਵਿਧਵਾ ਪਤਨੀ ਸੰਦੀਪ ਕੌਰ ਨੇ GoFundMe ’ਤੇ ਆਪਣੇ ਪਤੀ ਅਤੇ ਸਹੁਰੇ ਦੀ ਲਾਸ਼ ਨੂੰ ਮੈਲਬਰਨ ਲਿਆਉਣ ਅਤੇ ਸਸਕਾਰ ’ਤੇ ਹੋਣ ਵਾਲੇ ਵੱਡੇ ਖ਼ਰਚ ’ਚ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਫਿਲਹਾਲ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਯੂਨੀਵਰਸਿਟੀ ਹਸਪਤਾਲ ਗੋਲਡਕੋਸਟ ਵਿੱਚ ਹਨ। ਇੱਕ ਭਾਵੁਕ ਅਪੀਲ ’ਚ ਉਨ੍ਹਾਂ ਕਿਹਾ, ‘‘ਮੈਂ ਅਤੇ ਮੇਰੀ ਸੱਸ ਹੁਣ ਦੋ ਵਿਧਵਾ ਹਾਂ, ਸਾਨੂੰ ਨਹੀਂ ਪਤਾ ਕਿ ਹੁਣ ਕੀ ਕਰੀਏ। ਸਾਡਾ ਸਾਰਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਭਾਰੀ ਸਦਮੇ ਅਤੇ ਤਣਾਅ ਵਿੱਚ ਹਨ। ਮੈਨੂੰ ਆਪਣੀਆਂ ਦੋ ਧੀਆਂ ਅਤੇ ਸੱਸ ਦੀ ਦੇਖਭਾਲ ਕਰਨੀ ਪੈਂਦੀ ਹੈ। ਸਾਡੇ ਪਰਿਵਾਰ ਦੇ ਕਮਾਉਣ ਵਾਲੇ ਹੱਥ ਅਚਾਨਕ ਸਾਡੇ ਤੋਂ ਖੋਹ ਲਏ ਜਾਂਦੇ ਹਨ।’’

ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਮਠਾੜੂ ਨੇ ਕਿਹਾ ਕਿ ਇਹ ਦੁਖਾਂਤ ਭਾਈਚਾਰੇ ਤੋਂ ਬਾਹਰ ਵੀ ਗੂੰਜ ਰਿਹਾ ਹੈ। ਮਠਾਰੂ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਸਾਊਥ ਈਸਟ ਕੁਈਨਜ਼ਲੈਂਡ ਸਿੱਖ ਭਾਈਚਾਰੇ ਨੇ ਵੀ ਪਰਿਵਾਰ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਦੀ ਮਦਦ ਲਈ ਹੇਠ ਲਿਖੇ ਲਿੰਕ ’ਤੇ ਕਲਿੱਕ ਕਰੋ : Fundraiser by Sandeep Kaur : Urgent Fund Raising (gofundme.com)

ਇਹ ਵੀ ਪੜ੍ਹੋ : ਗੋਲਡ ਕੋਸਟ ਦੇ ਹੋਟਲ ’ਚ ‘ਭਿਆਨਕ’ ਹਾਦਸਾ ਬੱਚੀ ਨੂੰ ਬਚਾਉਂਦਿਆਂ ਪਿਤਾ ਅਤੇ ਦਾਦੇ ਦੀ ਮੌਤ – Sea7 Australia

Leave a Comment