ਮੈਲਬਰਨ: ਆਸਟ੍ਰੇਲੀਆ ਵਿਚ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਜਿਸ ਦੀ ਕੀਮਤ 50,000 ਡਾਲਰ ਹੈ, ਸਾਊਥ ਆਸਟ੍ਰੇਲੀਆ ਦੇ ਕੂਬਰ ਪੇਡੀ ਵਿਚ ਸਥਿਤ ਹੈ। ਇਹ ਬਾਹਰੀ ਮਾਈਨਿੰਗ ਟਾਊਨ ਤਿੱਖੀ ਗਰਮੀ ਕਾਰਨ ਆਪਣੇ ਵਿਲੱਖਣ ਅੰਡਰਗਰਾਊਂਡ ਬਣੇ ਘਰਾਂ ਲਈ ਜਾਣਿਆ ਜਾਂਦਾ ਹੈ, ਅਤੇ ਇਸ ਦੀ ਤੁਲਨਾ ਅਕਸਰ ਚੰਦਰਮਾ ‘ਤੇ ਰਹਿਣ ਨਾਲ ਕੀਤੀ ਜਾਂਦੀ ਹੈ। ਲੋਟ 348 ਬਿਗ ਜੌਨਸ ਰੋਡ ‘ਤੇ ਸਥਿਤ ਇਸ ਪ੍ਰਾਪਰਟੀ ‘ਚ ਤਿੰਨ ਬੈੱਡਰੂਮ ਵਾਲਾ ਘਰ ਅਤੇ ਦੋ ਬਾਹਰੀ ਬੈੱਡਰੂਮ ਸ਼ਾਮਲ ਹਨ। ਹਾਲਾਂਕਿ, ਇਸ ਨੂੰ ਰੈਨੋਵੇਸ਼ਨ ਦੀ ਜ਼ਰੂਰਤ ਹੈ, ਖ਼ਾਸਕਰ ਫਲੋਰਿੰਗ, ਪਲੰਬਿੰਗ ਅਤੇ ਬਾਥਰੂਮ ਦੀ। ਪੁਰਾਣੀ ਹੋਣ ਦੇ ਬਾਵਜੂਦ, ਪ੍ਰਾਪਰਟੀ ਦੇ ਸੰਭਾਵਿਤ ਖਰੀਦਦਾਰਾਂ ਨੂੰ ਆਪਣੀ ਪਸੰਦ ਅਨੁਸਾਰ ਇਸ ਨੂੰ ਕਸਟਮਾਈਜ਼ ਕਰਨ ਦਾ ਮੌਕਾ ਮਿਲੇਗਾ। ਖ਼ਾਸਕਰ ਉਹ ਜੋ ਕੀਮਤੀ ਪੱਥਰ ‘ਓਪਲ’ ਦੀ ਦੁਨੀਆ ਭਰ ’ਚ ਪ੍ਰਮੁੱਖ ਮਾਈਨਿੰਗ ਥਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਂਡਰਿਊਜ਼ ਪ੍ਰਾਪਰਟੀ ਰੀਜਨਲ SA ਵੱਲੋਂ ਸੂਚੀਬੱਧ ਇਹ ਪ੍ਰਾਪਰਟੀ ਇੱਕ ਫ੍ਰੀਹੋਲਡ ਟਾਈਟਲ ਹੈ।