ਅੰਗੂਰ ਉਤਪਾਦਕਾਂ ਲਈ ਖ਼ੁਸ਼ਖਬਰੀ, ਚੀਨ ਨੇ ਵਾਇਨ ਇੰਪੋਰਟ ਤੋਂ ਹਟਾਇਆ ਭਾਰੀ ਟੈਰਿਫ਼, ਜਾਣੋ ਆਸਟ੍ਰੇਲੀਆ ਨੂੰ ਕਿੰਨਾ ਹੋਵੇਗਾ ਮੁਨਾਫ਼ਾ

ਮੈਲਬਰਨ: ਚੀਨ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ ਟੈਰਿਫ਼ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਦੇ ਕਾਮਰਸ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ, ਜਿਸ ਨਾਲ ਆਸਟ੍ਰੇਲੀਆ ਲਈ 1.1 ਅਰਬ ਡਾਲਰ ਦਾ ਬਾਜ਼ਾਰ ਖੁੱਲ੍ਹ ਜਾਵੇਗਾ। ਚੀਨ ਨੇ ਕੂਟਨੀਤਕ ਰੁਕਾਵਟ ਤੋਂ ਬਾਅਦ 2020 ਵਿਚ ਆਸਟ੍ਰੇਲੀਆਈ ਵਾਈਨ ‘ਤੇ ਭਾਰੀ ਟੈਰਿਫ ਲਗਾਇਆ ਸੀ। ਭਾਰੀ ਟੈਰਿਫ਼ ਕਾਰਨ ਆਸਟ੍ਰੇਲੀਆਈ ਵਾਈਨ ਪ੍ਰੋਡਿਊਸਰਜ਼ ਲਈ ਵਾਇਨ ਚੀਨ ਨੂੰ ਵੇਚਣਾ ਫ਼ਾਇਦੇ ਦਾ ਸੌਦਾ ਨਹੀਂ ਰਹਿ ਗਿਆ ਸੀ। ਪਰ ਹੁਣ ਆਸਟ੍ਰੇਲੀਆ ਨੂੰ ਚੀਨ ਦੇ ਇਸ ਫੈਸਲੇ ਤੋਂ ਭਾਰੀ ਮੁਨਾਫਾ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਪਾਬੰਦੀਆਂ ਹਟਾਏ ਜਾਣ ਦੇ ਨਤੀਜੇ ਵਜੋਂ ਆਸਟ੍ਰੇਲੀਆ ਵਰਲਡ ਟਰੇਡ ਆਰਗੇਨਾਈਜੇਸ਼ਨ ਵਿਚ ਆਪਣੀ ਕਾਨੂੰਨੀ ਕਾਰਵਾਈ ਛੱਡ ਦੇਵੇਗਾ, ਕਿਉਂਕਿ ਇਨ੍ਹਾਂ ਪਾਬੰਦੀਆਂ ਕਾਰਨ ਵਿਰੁਧ ਆਸਟ੍ਰੇਲੀਆ ਨੇ ਚੀਨ ਵਿਰੁਧ WHO ਕੋਲ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਸੀ।

Leave a Comment