ਮੈਲਬਰਨ: ਆਸਟ੍ਰੇਲੀਆ ਦੇ ਮੋਟਰ ਚਾਲਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਪੂਰੇ ਦੇਸ਼ ਅੰਦਰ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। NRMA ਅਨੁਸਾਰ, ਕੈਨਬਰਾ ਨੂੰ ਛੱਡ ਕੇ ਸਾਰੀਆਂ ਰਾਜਧਾਨੀਆਂ ’ਚ ਈਸਟਰ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਹਾਲਾਂਕਿ, ਕੀਮਤਾਂ ਵਿੱਚ ਰਾਹਤ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ, ਕਿਉਂਕਿ ਅਗਲੇ ਹਫਤੇ ਕੀਮਤਾਂ ਵਧਣ ਦੀ ਉਮੀਦ ਹੈ। NRMA ਦੇ ਬੁਲਾਰੇ ਪੀਟਰ ਖੌਰੀ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ’ਚ ਜਿੰਨੀ ਕਮੀ ਹੋ ਸਕਦੀ ਸੀ ਉਹ ਹੋ ਚੁੱਕੀ ਹੈ ਅਤੇ ਅਗਲੇ ਹਫਤੇ ਕੀਮਤਾਂ ਦੁਬਾਰਾ ਵਧਣ ਦੀ ਉਮੀਦ ਹੈ। ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਵਿੱਚ ਮੌਜੂਦਾ ਔਸਤ ਕੀਮਤਾਂ:
- ਐਡੀਲੇਡ 192.3 ਸੈਂਟ ਪ੍ਰਤੀ ਲੀਟਰ
- ਬ੍ਰਿਸਬੇਨ 202.0 ਸੈਂਟ ਪ੍ਰਤੀ ਲੀਟਰ
- ਮੈਲਬਰਨ 203.4 ਸੈਂਟ ਪ੍ਰਤੀ ਲੀਟਰ
- ਪਰਥ 180.1 ਸੈਂਟ ਪ੍ਰਤੀ ਲੀਟਰ
- ਸਿਡਨੀ 190.5 ਸੈਂਟ ਪ੍ਰਤੀ ਲੀਟਰ
- ਕੈਨਬਰਾ 208.7 ਸੈਂਟ ਪ੍ਰਤੀ ਲੀਟਰ
- ਡਾਰਵਿਨ 191.7 ਸੈਂਟ ਪ੍ਰਤੀ ਲੀਟਰ
- ਹੋਬਾਰਟ 198.6 ਸੈਂਟ ਪ੍ਰਤੀ ਲੀਟਰ