ਆਸਟ੍ਰੇਲੀਆ ਸਰਕਾਰ ਨੇ ਇਕ ਵਾਰੀ ਫਿਰ ਘੱਟੋ-ਘੱਟ ਤਨਖ਼ਾਹ ’ਚ ਵਾਧੇ ਦੀ ਸਿਫ਼ਾਰਸ਼ ਕੀਤੀ, ਜਾਣੋ ਕੀ ਦਿਤੀਆਂ ਦਲੀਲਾਂ

ਮੈਲਬਰਨ: ਦੇਸ਼ ਦੇ ਸਭ ਤੋਂ ਘੱਟ ਤਨਖਾਹ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਰਹਿਣ-ਸਹਿਣ ਦੀਆਂ ਲਾਗਤਾਂ ਦੇ ਦਬਾਅ ਤੋਂ ਥੋੜ੍ਹੀ ਰਾਹਤ ਦੇਣ ਲਈ ਅਲਬਾਨੀਜ਼ ਸਰਕਾਰ ਨੇ ਘੱਟੋ-ਘੱਟ ਤਨਖ਼ਾਹ ’ਚ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਸਰਕਾਰ ਨੇ ਫੇਅਰ ਵਰਕ ਕਮਿਸ਼ਨ ਨੂੰ ਸੌਂਪੀ ਆਪਣੀ ਰਿਪੋਰਟ ‘ਚ ਘੱਟੋ-ਘੱਟ ਤਨਖਾਹ ‘ਚ ਵਾਧੇ ਲਈ, ਮਹਿੰਗਾਈ ਰੇਟ ਦੇ ਅਨੁਕੂਲ ਜ਼ੋਰ ਦਿੱਤਾ ਹੈ, ਜੋ ਇਸ ਸਮੇਂ 3.4 ਫੀਸਦੀ ‘ਤੇ ਹੈ। ਸਰਕਾਰ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਜੁਲਾਈ ’ਚ ਲਾਗੂ ਹੋਣ ਵਾਲੀ ਟੈਕਸ ’ਚ ਕਟੌਤੀ ਲੋਕਾਂ ਨੂੰ ਕੁਝ ਰਾਹਤ ਦੇਵੇਗੀ ਪਰ ਇਹ ਇਹ ਘੱਟੋ-ਘੱਟ ਤਨਖ਼ਾਹ ’ਚ ਵਾਧੇ ਦਾ ਬਦਲ ਨਹੀਂ ਹੋ ਸਕਦਾ।

ਪਿਛਲੇ ਸਾਲ ਸਰਕਾਰ ਨੇ ਘੱਟੋ-ਘੱਟ ਤਨਖ਼ਾਹਾਂ ’ਚ 8.2 ਫ਼ੀਸਦੀ ਦਾ ਇਤਿਹਾਸਕ ਵਾਧਾ ਕੀਤਾ ਸੀ ਜਦੋਂ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਆਪਣੇ ਸਿਖਰ ‘ਤੇ ਸੀ। ਇਸ ਨਾਲ ਘੱਟੋ-ਘੱਟ ਤਨਖਾਹ 23.23 ਡਾਲਰ ਪ੍ਰਤੀ ਘੰਟਾ ਹੋ ਗਈ। ਸਰਕਾਰ ਨੇ ਦਲੀਲ ਦਿੱਤੀ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਮਹਿੰਗਾਈ ਘੱਟ ਹੋਈ ਹੈ, ਪਰ ਕੀਮਤਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ 2 ਤੋਂ 3 ਪ੍ਰਤੀਸ਼ਤ ਮਹਿੰਗਾਈ ਦੇ ਟੀਚੇ ਤੋਂ ਉੱਪਰ ਹਨ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਭਾਵਤ ਕਰਦੀਆਂ ਹਨ।

Leave a Comment