ਟਰੰਪ ਨੇ ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੂੰ ਦਿਤੀ ਧਮਕੀ, ਜਾਣੋ ਕਿਉਂ ਬੋਲੇ ‘ਕਮ ਅਕਲ’ ਅਤੇ ‘ਥੋੜ੍ਹਾ ਬੁਰਾ’ ਵਰਗੇ ਸ਼ਬਦ

ਮੈਲਬਰਨ: ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਦੇ ਅੰਬੈਸਡਰ ਕੇਵਿਨ ਰਡ ਨੂੰ ਧਮਕੀ ਦਿੱਤੀ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ‘ਦੁਸ਼ਮਣ’ ਰੁਖ ਕਾਰਨ ਉਹ ‘ਜ਼ਿਆਦਾ ਦੇਰ ਤੱਕ ਉੱਥੇ ਨਹੀਂ ਰਹਿਣਗੇ’। ਟਰੰਪ ਨੇ ਜੀ.ਬੀ. ਨਿਊਜ਼ ‘ਤੇ ਇਕ ਇੰਟਰਵਿਊ ਵਿਚ ਰਡ ‘ਤੇ ‘ਥੋੜ੍ਹਾ ਬੁਰਾ’ ਅਤੇ ‘ਘੱਟ ਅਕਲ’ ਹੋਣ ਦਾ ਦੋਸ਼ ਲਗਾਇਆ। ਰਡ ਨੂੰ ਇਸੇ ਸਾਲ ਅਮਰੀਕਾ ਵਿੱਚ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ।

ਰਡ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਇਸ ਤੋਂ ਪਹਿਲਾਂ ਟਰੰਪ ਦੀ ਆਪਣੀ ਆਲੋਚਨਾ ਦਾ ਬਚਾਅ ਕਰਦਿਆਂ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਇਹ ਟਿੱਪਣੀਆਂ ਇੱਕ “ਸੁਤੰਤਰ ਥਿੰਕ ਟੈਂਕਰ” ਵਜੋਂ ਕੀਤੀਆਂ ਸਨ। ਜਦਕਿ ਟਰੰਪ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮਾਮਲਿਆਂ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਕੇਵਿਨ ਰਡ ਅਮਰੀਕਾ ਵਿਚ ਆਸਟ੍ਰੇਲੀਆ ਦੇ ਰਾਜਦੂਤ ਵਜੋਂ ਚੰਗਾ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਆਲੋਚਲ ਰਹੇ ਰਡ ਨੇ 2022 ਦੀ ਫੇਸਬੁੱਕ ਪੋਸਟ ਵਿਚ ਟਰੰਪ ਨੂੰ ‘ਪੱਛਮ ਦਾ ਗੱਦਾਰ’ ਦਸਿਆ ਸੀ। ਦੋ ਸਾਲ ਪਹਿਲਾਂ ਟਵਿੱਟਰ ‘ਤੇ ਇਕ ਪੋਸਟ ‘ਚ ਉਨ੍ਹਾਂ ਨੇ ਟਰੰਪ ਨੂੰ ਇਤਿਹਾਸ ਦਾ ਸਭ ਤੋਂ ਵਿਨਾਸ਼ਕਾਰੀ ਰਾਸ਼ਟਰਪਤੀ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਅਮਰੀਕਾ ਅਤੇ ਲੋਕਤੰਤਰ ਨੂੰ ਚਿੱਕੜ ‘ਚ ਘਸੀਟ ਰਹੇ ਹਨ। ਰੂਡ ਨੇ ਅੱਗੇ ਕਿਹਾ ਸੀ ਕਿ ਟਰੰਪ ਹੱਲ ਲੱਭਣ ਦੀ ਬਜਾਏ ਵੰਡੀਆਂ ਨੂੰ ਭੜਕਾਉਣ ਦੀ ਗੱਲ ਕਰਦੇ ਹਨ ਅਤੇ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਈਸਾਈ ਧਰਮ, ਚਰਚ ਅਤੇ ਬਾਈਬਲ ਦੀ ਦੁਰਵਰਤੋਂ ਕਰਦੇ ਹਨ।

Leave a Comment