ਮੈਲਬਰਨ: ਆਸਟ੍ਰੇਲੀਆ ‘ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਸ਼ਡਿਊਲ ਦਾ ਐਲਾਨ ਹੋ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣਗੇ। ਪਹਿਲਾ ਟੈਸਟ ਪਰਥ, ‘ਚ ਖੇਡਿਆ ਜਾਵੇਗਾ। ਦੂਜਾ ਟੈਸਟ ਐਡੀਲੇਡ ਵਿੱਚ ਹੋਵੇਗਾ ਜੋ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਅਤੇ ਦਿਨ ਅਤੇ ਰਾਤ ਦਾ ਮੈਚ ਹੋਵੇਗਾ। ਤੀਜਾ ਟੈਸਟ ਬ੍ਰਿਸਬੇਨ ਯਾਨੀ ਗਾਬਾ, ‘ਚ ਹੋਵੇਗਾ। ਚੌਥਾ ਟੈਸਟ ਬਾਕਸਿੰਗ ਡੇ ਟੈਸਟ ਹੋਵੇਗਾ ਜੋ ਮੈਲਬਰਨ ਵਿੱਚ ਖੇਡਿਆ ਜਾਵੇਗਾ। ਪੰਜਵਾਂ ਅਤੇ ਆਖਰੀ ਟੈਸਟ ਸਿਡਨੀ ‘ਚ ਹੋਵੇਗਾ ਜੋ ਨਵੇਂ ਸਾਲ ਤੇ ਖੇਡਿਆ ਜਾਵੇਗਾ।
ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਿੱਥੇ-ਕਿੱਥੇ ਹੋਣਗੇ ਪੰਜ ਟੈਸਟ ਮੈਚ
