ਇਹ ਸੀ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦਾ ਬੰਦ ਹੋਣ ਦਾ ਕਾਰਨ

ਮੈਲਬਰਨ: ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦੇ ਕੰਪਿਊਟਰ ਸਿਸਟਮ ਕਈ ਘੰਟਿਆਂ ਤਕ ਬੰਦ ਰਹੇ ਜਿਸ ਕਾਰਨ ਰੈਸਟੋਰੈਂਟਾਂ ’ਚ ਭੁਗਤਾਨ ਸਮੇਤ ਕਾਰੋਬਾਰ ਦੇ ਵੱਖ-ਵੱਖ ਪਹਿਲੂ ਪ੍ਰਭਾਵਿਤ ਹੋਏ। ਕਾਰੋਬਾਰ ਬੰਦ ਹੋਣ ਦਾ ਕਾਰਨ ਕੋਈ ਸਾਈਬਰ ਹਮਲਾ ਨਹੀਂ ਸੀ, ਬਲਕਿ ਤੀਜੀ ਧਿਰ ਦੇ ਤਕਨਾਲੋਜੀ ਪ੍ਰਦਾਤਾ ਕਾਰਨ ਪੈਦਾ ਹੋਇਆ ਸੀ। ਦਰਅਸਲ ਅਮਰੀਕਾ ਅਤੇ ਕੈਨੇਡਾ ’ਚ ਅੱਧੀ ਰਾਤ ਸਮੇਂ ਸਿਸਟਮ ਅਪਡੇਟ ਚਲ ਰਿਹਾ ਸੀ, ਜਿਸ ਦੌਰਾਨ ਕੁੱਝ ਨੁਕਸ ਪੈਣ ਕਾਰਨ ਸਿਸਟਮ ਠੱਪ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆਂ ਦੇ McDonald’s ਰੈਸਟੋਰੈਂਟ ਅਮਰੀਕਾ ’ਚ ਸਥਿਤ ਸਿਸਟਮ ਨਾਲ ਹੀ ਚਲਦੇ ਹਨ। ਰਾਤ ਹੋਣ ਕਾਰਨ ਉੱਥੇ ਜ਼ਿਆਦਾ ਅਸਰ ਵੇਖਣ ’ਚ ਨਹੀਂ ਮਿਲਿਆ ਪਰ ਬਾਕੀ ਦੁਨੀਆਂ ’ਚ ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਲਗਭਗ 12 ਘੰਟਿਆਂ ਬਾਅਦ ਹੱਲ ਹੋ ਸਕਿਆ।

ਬੰਦ ਹੋਣ ਨਾਲ ਸੇਲ ਸਿਸਟਮ ਅਤੇ ਸਟੋਰ ਦੇ ਅੰਦਰ ਆਰਡਰ ਭੇਜਣ ਲਈ ਵਰਤੇ ਜਾਂਦੇ ਸਿਸਟਮ ਪ੍ਰਭਾਵਿਤ ਹੋਏ। ਆਸਟ੍ਰੇਲੀਆ ਭਰ ਵਿੱਚ ਬਹੁਤ ਸਾਰੀਆਂ ਦੁਕਾਨਾਂ ਕਈ ਘੰਟਿਆਂ ਲਈ ਭੁਗਤਾਨ ਜਾਂ ਆਰਡਰ ਲੈਣ ਵਿੱਚ ਅਸਮਰੱਥ ਸਨ। ਇਸ ਸਮੱਸਿਆ ਨੇ ਜਾਪਾਨ, ਨਿਊਜ਼ੀਲੈਂਡ, ਨੀਦਰਲੈਂਡਜ਼, ਯੂ.ਕੇ. ਅਤੇ ਅਮਰੀਕਾ ਦੇ ਸਟੋਰਾਂ ਨੂੰ ਵੀ ਪ੍ਰਭਾਵਿਤ ਕੀਤਾ। ਮੈਕਡੋਨਲਡਜ਼ ਨੇ ਪੁਸ਼ਟੀ ਕੀਤੀ ਕਿ ਇਹ ਬੰਦ ਇੱਕ ਟੈਕਨੋਲੋਜੀ ਪ੍ਰਦਾਤਾ ਵਜੋਂ ਗੂਗਲ ਕਲਾਉਡ ਵਿੱਚ ਹਾਲ ਹੀ ਵਿੱਚ ਤਬਦੀਲੀ ਨਾਲ ਸਬੰਧਿਤ ਨਹੀਂ ਸੀ। ਕੰਪਨੀ ਨੇ ਖੇਚਲ ਲਈ ਮੁਆਫੀ ਮੰਗੀ ਹੈ ਅਤੇ ਬਾਕੀ ਸਾਰੇ ਰੈਸਟੋਰੈਂਟਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਕੰਮ ਕਰ ਰਹੀ ਹੈ।

Leave a Comment