ਮੈਲਬਰਨ: ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਨੇ ਭਾਰਤ ਵਿੱਚ ਆਪਣੇ ਕੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਕਰਨ ਲਈ 350,000 ਡਾਲਰ ਦਾ ਫੰਡ ਸਥਾਪਤ ਕੀਤਾ ਹੈ। ਇੰਡੀਆ ਫੰਡ ਇੱਕ ਨਵੇਂ ਉੱਦਮਤਾ ਪ੍ਰੋਗਰਾਮ ਨੂੰ ਕਵਰ ਕਰੇਗਾ ਜਿਸ ਦਾ ਉਦੇਸ਼ ਨਿਊਜ਼ੀਲੈਂਡ ਦੇ ਚੋਟੀ ਦੇ ਇਨੋਵੇਟਰਾਂ ਨੂੰ ਭਾਰਤ ਲਿਆਉਣਾ ਹੈ। ਇਹ ਹਾਲ ਹੀ ਦੇ ਸਾਲਾਂ ਵਿੱਚ ਫਾਊਂਡੇਸ਼ਨ ਵੱਲੋਂ ਕੀਤੇ ਗਏ ਸਾਲਾਨਾ ਬੈਕਚੈਨਲ ਕੂਟਨੀਤੀ ਸੰਵਾਦਾਂ ਨੂੰ ਪੂਰਾ ਕਰਨ ਲਈ ਨੌਜਵਾਨ ਨੇਤਾਵਾਂ ਦੀ ਗੱਲਬਾਤ ਦੀ ਸਥਾਪਨਾ ਲਈ ਵੀ ਫੰਡ ਦੇਵੇਗਾ।
ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਸੁਜ਼ ਜੇਸੇਪ ਨੇ ਕਿਹਾ ਕਿ ਇਹ ਫੰਡ ਭਾਰਤ ਵਿਚ ਸੰਗਠਨ ਦੀਆਂ ਮੌਜੂਦਾ ਗਤੀਵਿਧੀਆਂ ਨੂੰ ਵਧਾਉਣ ਵਿਚ ਵੀ ਸਹਾਇਤਾ ਕਰੇਗਾ। ਇਨ੍ਹਾਂ ਗਤੀਵਿਧੀਆਂ ਵਿੱਚ ਕਲਾਕਾਰ ਨਿਵਾਸ ਅਤੇ ਕਿਊਰੇਟਰ ਦੌਰੇ, ਖੇਡ ਸੰਪਰਕ, ਵਧ ਰਹੇ ਤੇ ਉੱਭਰ ਰਹੇ ਕਾਰੋਬਾਰੀ ਸਬੰਧ ਅਤੇ ਨਿਊਜ਼ੀਲੈਂਡ-ਭਾਰਤ ਸਬੰਧਾਂ ਵਿੱਚ ਚੱਲ ਰਹੀ ਖੋਜ ਸ਼ਾਮਲ ਹਨ। ਜੇਸੇਪ ਨੇ ਕਿਹਾ, ‘‘ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਅਤੇ ਇਹ ਜੋ ਫ਼ੈਸਲੇ ਕਰੇਗਾ ਉਹ ਨਿਊਜ਼ੀਲੈਂਡ ਦੇ ਭਵਿੱਖ ਲਈ ਅਹਿਮ ਹੋਣਗੇ।’’ ਜੇਸੇਪ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰ ਨਾਲ ਭਾਰਤ ਦੇ ਦੌਰੇ ’ਤੇ ਹਨ।