ਕਤਲ ਕੇਸ ‘ਚ ਨਾਮਜ਼ਦ ਰਾਜਿੰਦਰ ਸਿੰਘ ਦਾ ਨਾਂ ਜਗ-ਜ਼ਾਹਰ, ਨਿਊਜ਼ੀਲੈਂਡ ਦੇ ਡੁਨੇਡਿਨ ਸਿਟੀ ‘ਚ ਹੋਇਆ ਸੀ ਗੁਰਜੀਤ ਸਿੰਘ ਦਾ ਕਤਲ

ਮੈਲਬਰਨ: ਕਰੀਬ ਡੇਢ ਮਹੀਨੇ ਪਹਿਲਾਂ ਗੁਰਜੀਤ ਸਿੰਘ ਨੂੰ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ’ਚ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਵਿਅਕਤੀ ਦਾ ਨਾਂ ਜਗ ਜ਼ਾਹਰ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਨਾਮ ਲੁਕਾਉਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਦੀ ਪਛਾਣ 33 ਸਾਲਾਂ ਦੇ ਤਕਨੀਸ਼ੀਅਨ ਰਾਜਿੰਦਰ ਸਿੰਘ ਵੱਜੋਂ ਹੋਈ ਹੈ। 29 ਜਨਵਰੀ ਨੂੰ 27 ਸਾਲ ਦੇ ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਘਰ ਬਾਹਰੋਂ ਮਿਲੀ ਸੀ। ਉਸ ਦਾ ਭਾਰਤ ’ਚ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਨੂੰ ਕਤਲ ਕਰਨ ਦੇ ਦੋਸ਼ ਹੇਠ ਰਾਜਿੰਦਰ ਸਿੰਘ ਨੂੰ ਇੱਕ ਹਫ਼ਤੇ ਬਾਅਦ ਗ੍ਰਿਫ਼ਤਾਰ ਕਰਲਿਆ ਗਿਆ ਸੀ। ਉਦੋਂ ਤੋਂ ਉਹ ਪੁਲਿਸ ਹਿਰਾਸਤ ’ਚ ਹੈ ਅਤੇ ਉਸ ਦੀ ਹਾਈ ਕੋਰਟ ’ਚ ਅਗਲੀ ਪੇਸ਼ੀ ਅਪ੍ਰੈਲ ’ਚ ਹੋਵੇਗੀ।

ਇਹ ਵੀ ਪੜ੍ਹੋ: ਗੁਰਜੀਤ ਸਿੰਘ ਕਤਲ ਕੇਸ : ਮੁਲਜ਼ਮ ਅਦਾਲਤ ’ਚ ਪੇਸ਼, ਖ਼ੁਦ ਨੂੰ ਬੇਕਸੂਰ ਦਸਿਆ – Sea7 Australia

Leave a Comment