ਕੋਲ ਇੰਡੀਆ (CIL) ਨੇ ਮਹੱਤਵਪੂਰਨ ਖਣਿਜਾਂ ਦੀ ਮਾਈਨਿੰਗ ਲਈ ਆਸਟ੍ਰੇਲੀਆਈ ਕੰਪਨੀਆਂ ਨਾਲ ਸਮਝੌਤਾ ਕੀਤਾ, ਦਫ਼ਤਰ ਵੀ ਸਥਾਪਤ ਕਰਨ ਦੀ ਤਿਆਰੀ

ਮੈਲਬਰਨ: ਭਾਰਤੀ ਕੰਪਨੀ ਕੋਲ ਇੰਡੀਆ (CIL) ਨੇ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀਆਂ ਕੰਪਨੀਆਂ ਨਾਲ ਦੋ ਗੈਰ-ਖੁਲਾਸਾ ਸਮਝੌਤੇ (NDA) ਕੀਤੇ ਹਨ। ਭਾਰਤ ਦੇ ਕੋਲਾ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ CIL ਨੇ ਨਿਊ ਸਾਊਥ ਵੇਲਜ਼ (NSW) ਕੰਪਨੀਆਂ ਨਾਲ ਦੋ ਗੈਰ-ਖੁਲਾਸਾ ਸਮਝੌਤੇ (NDA) ‘ਤੇ ਦਸਤਖਤ ਕੀਤੇ ਹਨ ਅਤੇ ਇਹ ਐਡਵਾਂਸਡ ਪੜਾਅ ਵਿੱਚ ਹਨ। CIL ਦੇ ਚੇਅਰਮੈਨ ਪੀ.ਐਮ. ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਲਿਥੀਅਮ ਖਾਨਾਂ ਦਾ ਵੀ ਦੌਰਾ ਕੀਤਾ ਹੈ ਅਤੇ ਉਨ੍ਹਾਂ ਨੂੰ ਚਲਾਉਣ ਬਾਰੇ ਮੁੱਢਲੀ ਗੱਲਬਾਤ ਕਰ ਰਿਹਾ ਹੈ।

ਕੋਲ ਇੰਡੀਆ ਦੇ ਡਾਇਰੈਕਟਰ (ਤਕਨੀਕੀ) ਬੀ. ਵੀਰਾ ਰੈੱਡੀ ਨੇ ਪਹਿਲਾਂ ਕਿਹਾ ਸੀ ਕਿ ਕੰਪਨੀ ਆਸਟ੍ਰੇਲੀਆ ਵਿਚ ਇਕ ਦਫਤਰ ਸਥਾਪਤ ਕਰਨ ਜਾ ਰਹੀ ਹੈ ਅਤੇ ਮਾਈਨਿੰਗ ਮੰਤਰਾਲੇ ਦੇ ਸੰਪਰਕ ਵਿਚ ਹੈ। ਸਰਕਾਰ ਦਾ ਉਦੇਸ਼ ਮਹੱਤਵਪੂਰਨ ਖਣਿਜਾਂ, ਖਾਸ ਕਰਕੇ ਲਿਥੀਅਮ, ਕੋਬਾਲਟ, ਤਾਂਬਾ ਅਤੇ ਦੁਰਲੱਭ ਤੱਤਾਂ ਦੀ ਘਰੇਲੂ ਖੋਜ ਅਤੇ ਵਿਦੇਸ਼ੀ ਸੋਰਸਿੰਗ ਦੋਵਾਂ ‘ਤੇ ਧਿਆਨ ਕੇਂਦਰਿਤ ਕਰਨਾ ਹੈ।

Leave a Comment