ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ

ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023 ਨੂੰ ਇੰਟਰਨੈੱਟ ’ਚ ਪਈ ਕਈ ਘੰਟਿਆਂ ਦੀ ਇਸ ਰੁਕਾਵਟ ਕਾਰਨ ਲੱਖਾਂ ਗਾਹਕ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਸਨ। ਸਾਬਕਾ CEO ਕੈਲੀ ਬੇਅਰ ਰੋਸਮਾਰਿਨ ਦੇ 20 ਨਵੰਬਰ ਨੂੰ ਅਸਤੀਫਾ ਦੇਣ ਤੋਂ ਬਾਅਦ ਇਹ ਕੰਪਨੀ ਦੇ ਦੂਜੇ ਉੱਚ ਪੱਧਰੀ ਕਾਰਜਕਾਰੀ ਅਧਿਕਾਰੀ ਦਾ ਅਸਤੀਫਾ ਹੈ।ਕਨਾਗਰਤਨਮ ਦੀ ਅਗਵਾਈ ਹੇਠ, ਓਪਟਸ 4000 ਤੋਂ ਵੱਧ ਲਾਈਵ ਸਾਈਟਾਂ ਦੇ ਨਾਲ ਆਸਟ੍ਰੇਲੀਆ ਦਾ ਸਭ ਤੋਂ ਤੇਜ਼ 5 ਜੀ ਨੈੱਟਵਰਕ ਬਣ ਗਿਆ ਹੈ।

Leave a Comment