ਆਸਟ੍ਰੇਲੀਆ ਦੇ 180,000 ਪਰਿਵਾਰਾਂ ਨੂੰ Paid Parental Leave ‘ਤੇ ਮਿਲੇਗਾ ਵਾਧੂ Superannuation, Gender Super Pay Gap ਨੂੰ ਖ਼ਤਮ ਕਰਨਾ ਹੈ ਟੀਚਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਸਰਕਾਰ ਦੁਆਰਾ ਫੰਡ ਪ੍ਰਾਪਤ ਤਨਖਾਹ (Paid Parental Leave) ਵਾਲੀ ਮਾਪਿਆਂ ਦੀ ਛੁੱਟੀ ‘ਤੇ ਵਾਧੂ superannuation (ਸੇਵਾਮੁਕਤੀ ਦਾ ਭੁਗਤਾਨ) ਦੇਣ ਲਈ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਨੀਤੀ ਅਧੀਨ Paid Parental Leave ’ਤੇ 12 ਫ਼ੀਸਦੀ ਵਾਧੂ ਸੂਪਰ ਯੋਗਦਾਨ ਦਿੱਤਾ ਜਾਵੇਗਾ। ਸਰਕਾਰ ਦੇ ਇਸ ਐਲਾਨ ਨਾਲ 180,000 ਪਰਿਵਾਰਾਂ ਨੂੰ ਲਾਭ ਮਿਲੇਗਾ।

ਇਹ ਨੀਤੀ ਮਹਿਲਾ ਮੰਤਰੀ ਕੈਟੀ ਗੈਲਾਘਰ ਵੱਲੋਂ ਸ਼ੁਰੂ ਕੀਤੀ ਗਈ ਪਹਿਲੀ ਲਿੰਗ ਸਮਾਨਤਾ (Gender equality) ਰਣਨੀਤੀ ਦਾ ਹਿੱਸਾ ਹੈ। ਇਸ ਦਾ ਉਦੇਸ਼ “gender super pay gap” ਨੂੰ ਖ਼ਤਮ ਕਰਨਾ ਹੈ ਜੋ ਉਦੋਂ ਵਾਪਰਦਾ ਹੈ ਜਦੋਂ ਔਰਤਾਂ ਬੱਚਿਆਂ ਦੀ ਪਰਵਰਿਸ਼ ਕਰਨ ਲਈ ਵਰਕਫ਼ੋਰਸ ਵਿੱਚੋਂ ਬਾਹਰ ਚਲੀਆਂ ਜਾਂਦੀਆਂ ਹਨ, ਜਿਸ ਦੇ ਅਸਰ ਵੱਜੋਂ ਉਨ੍ਹਾਂ ਦਾ ਰਿਟਾਇਰਮੈਂਟ ਬੈਲੇਂਸ ਘੱਟ ਹੋ ਜਾਂਦਾ ਹੈ। ਔਸਤਨ, ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਲਗਭਗ 25٪ ਘੱਟ ਸੁਪਰ ਜਾਂ ਸੇਵਾਮੁਕਤੀ ਲਾਭ ਮਿਲਦੇ ਹਨ।

ਸੁਪਰ ਮੈਂਬਰ ਕੌਂਸਲ ਦੀ ਮੁੱਖ ਕਾਰਜਕਾਰੀ ਮੀਸ਼ਾ ਸ਼ੂਬਰਟ ਨੇ ਇਸ ਕਦਮ ਨੂੰ ਇਤਿਹਾਸਕ ਦੱਸਿਆ ਹੈ। ਹਾਲਾਂਕਿ, ਸ਼ੁਰੂਆਤ ਦੀ ਤਾਰੀਖ ‘ਤੇ ਆਲੋਚਨਾ ਕੀਤੀ ਗਈ ਹੈ, ਜੋ ਕਿ 2025 ਦੇ ਮੱਧ ਵਿੱਚ ਨਿਰਧਾਰਤ ਕੀਤੀ ਗਈ ਹੈ। ਗ੍ਰੀਨਜ਼ ਦੇ ਨੇਤਾ ਐਡਮ ਬੈਂਡਟ ਨੇ ਦਲੀਲ ਦਿੱਤੀ ਕਿ ਦੇਰੀ ਦਾ ਕੋਈ ਜਾਇਜ਼ ਨਹੀਂ ਹੈ। ਇਸ ਨੂੰ ਫੈਡਰਲ ਬਜਟ ਵਿੱਚ ਫੰਡ ਦਿੱਤਾ ਜਾਵੇਗਾ। ਰਿਟਾਇਰਮੈਂਟ ਮੌਕੇ ਮਿਲਣ ਵਾਲਾ ਲਾਭ ਵਿਅਕਤੀਗਤ ਤਨਖਾਹਾਂ ‘ਤੇ ਨਿਰਭਰ ਕਰਦਾ ਹੈ ਅਤੇ ਕੀ ਔਰਤਾਂ ਪਾਰਟ-ਟਾਈਮ ਜਾਂ ਫੁੱਲ-ਟਾਈਮ ਕੰਮ ਕਰਦੀਆਂ ਹਨ, ਪਰ ਇਹ “ਔਸਤ ਆਮਦਨ ਲਈ ਹਜ਼ਾਰਾਂ ਡਾਲਰ” ਵਿੱਚ ਹੋਣ ਦਾ ਅਨੁਮਾਨ ਹੈ। 350,000 ਡਾਲਰ ਤੋਂ ਘੱਟ ਆਮਦਨ ਵਾਲੇ ਪਰਵਾਰ ਜਾਂ 160,000 ਡਾਲਰ ਤੋਂ ਘੱਟ ਕਮਾਈ ਵਾਲੇ ਵਿਅਕਤੀ Paid Parental Leave ਦੇ ਯੋਗ ਹੁੰਦੇ ਹਨ।

Leave a Comment