ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ ਜੌਹਨ ਸਾਊਥਵੈਲ ਨੇ ਕਿਹਾ ਹੈ ਕਿ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧ ਅੱਜ ਦੀ ਤਰੀਕ ’ਚ ਸੱਭ ਤੋਂ ਉੱਚੇ ਪੱਧਰ ’ਤੇ ਹਨ ਅਤੇ ਇਹ ਦੋਹਾਂ ਦੇਸ਼ਾਂ ਦੇ ਦੁਵੱਲੇ ਆਰਥਿਕ ਸਬੰਧਾਂ ਤੋਂ ਝਲਕਦਾ ਹੈ। ਨਵੀਂ ਦਿੱਲੀ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨ ਵਿੱਚ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਕਿਵੇਂ ਭੋਜਨ, ਵਾਈਨ ਅਤੇ ਕ੍ਰਿਕਟ ਨਾ ਸਿਰਫ਼ ਲੋਕਂ ਵਿਚਕਾਰ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦੇ ਹਨ, ਸਗੋਂ ਦੋਵਾਂ ਪਾਸਿਆਂ ਦੇ ਵਪਾਰ ਨੂੰ ਵੀ ਉਤਸ਼ਾਹਿਤ ਕਰ ਸਕਦੇ ਹਨ।
ਸਾਊਥਵੈਲ ਅੱਜ ਤੋਂ ਸ਼ੁਰੂ ਹੋ ਰਹੇ ‘ਟੇਸਟ ਦ ਵੰਡਰਸ ਆਫ ਆਸਟ੍ਰੇਲੀਆ’ ਈਵੈਂਟ ਦੇ ਪਹਿਲੇ ਦਿੱਲੀ ਐਡੀਸ਼ਨ ਅਤੇ 7 ਤੋਂ 11 ਮਾਰਚ ਤੱਕ ਹੋਣ ਵਾਲੇ ਆਹਾਰ ਇੰਟਰਨੈਸ਼ਨਲ ਫੂਡ ਐਂਡ ਹਾਸਪਿਟੈਲਿਟੀ ਫੇਅਰ ਦੇ 38ਵੇਂ ਐਡੀਸ਼ਨ ‘ਚ ਹਿੱਸਾ ਲੈਣ ਲਈ ਵੀਰਵਾਰ ਨੂੰ ਰਾਸ਼ਟਰੀ ਰੀਜ਼ਧਾਨੀ ਦਾ ਦੌਰਾ ਕਰ ਰਹੇ ਹਨ। ਇਹ ਪੁੱਛੇ ਜਾਣ ‘ਤੇ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਇਸ ਸਮੇਂ ਕਿੱਥੇ ਖੜ੍ਹੇ ਹਨ, ਉਨ੍ਹਾਂ ਕਿਹਾ, ‘‘ਪਿਛਲੇ ਪੰਜ ਸਾਲਾਂ ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿੱਚ 50 ਪ੍ਰੱਤੀਸ਼ਤ ਵਾਧਾ ਹੋਇਆ ਹੈ, ਜੋ ਕਿ ਸ਼ਾਨਦਾਰ।’’ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੇ ਦੇਸ਼ ਲਈ ਪੰਜਵਾਂ ਸੱਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ।
ਅਧਿਕਾਰੀਆਂ ਨੇ ਕਿਹਾ ਕਿ ਆਸਟ੍ਰੇਲੀਆ ਹਾਈ ਕਮਿਸ਼ਨ ਵਿੱਚ ਹੋਣ ਵਾਲਾ ਇਹ ਸਮਾਗਮ ਭਾਰਤੀ ਅਤੇ ਆਸਟ੍ਰੇਲੀਅਨ ਕਾਰੋਬਾਰਾਂ ਨੂੰ ਇੱਕਠੇ ਨੈਟਵਰਕ ਬਣਾਉਣ, ਆਸਟ੍ਰੇਲੀਅਨ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਲੈਣ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਮੌਕਾ ਪ੍ਰਦਾਨ ਕਰੇਗਾ।