ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਸਿਹਤ ਮੰਤਰੀ ਅੰਬਰ-ਜੇਡ ਸੈਂਡਰਸਨ 10 ਦਿਨਾਂ ਦਾ ਮਿਸ਼ਨ ਭਾਰਤ ਪਹੁੰਚ ਗਿਆ ਹੈ। ਚੇਨਈ, ਹੈਦਰਾਬਾਦ, ਨਾਸਿਕ ਅਤੇ ਤ੍ਰਿਵੇਂਦਰਮ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਸਟੇਟ ਨੂੰ ਅਗਲੇ ਦਹਾਕੇ ਵਿੱਚ 5000 ਵਾਧੂ ਸਿਹਤ ਵਰਕਰਾਂ ਦੀ ਲੋੜ ਪਵੇਗੀ।
ਆਪਣੀ ਯਾਤਰਾ ਦੌਰਾਨ, ਮੰਤਰੀ ਸੈਂਡਰਸਨ WA ਦੇ ਸਿਹਤ ਉਦਯੋਗ ਵਿੱਚ ਨੌਕਰੀ ਦੇ ਮੌਕਿਆਂ ਅਤੇ ਹੁਨਰਮੰਦ ਪ੍ਰਵਾਸੀਆਂ ਲਈ ਉਪਲਬਧ ਸਰਕਾਰੀ ਸਹਾਇਤਾ ਨੂੰ ਉਜਾਗਰ ਕਰਨ ਲਈ ਚਾਰ ਸਿਹਤ ਹੁਨਰ ਸੰਮੇਲਨਾਂ ਦਾ ਉਦਘਾਟਨ ਕਰਨਗੇ। ਉਹ ਉੱਚ ਕੁਆਲਿਟੀ ਸਿਖਲਾਈ ਦੀ ਸਹੂਲਤ ਲਈ ਸਟੇਟ ਅਤੇ ਕੇਂਦਰੀ ਹੁਨਰ ਵਿਕਾਸ ਕਾਰਪੋਰੇਸ਼ਨਾਂ ਨਾਲ ਵੀ ਗੱਲਬਾਤ ਕਰੇਗੀ।
ਕੁੱਕ ਸਰਕਾਰ ਦਾ ਹੁਨਰਮੰਦ ਪ੍ਰਵਾਸੀ ਨੌਕਰੀ ਕਨੈਕਟ ਪ੍ਰੋਗਰਾਮ, 42.5 ਲੱਖ ਡਾਲਰ ਦੇ ਬਜਟ ਨਾਲ, ਹੁਨਰਮੰਦ ਪ੍ਰਵਾਸੀਆਂ ਨੂੰ ਫੰਡਿੰਗ ਅਤੇ ਮੁਫਤ ਸੈਟਲਮੈਂਟ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਸਲਾਹ ਅਤੇ ਸੱਭਿਆਚਾਰਕ ਸਿਖਲਾਈ ਸ਼ਾਮਲ ਹੈ।