ਮੈਲਬਰਨ: ਦਿਲ ਦੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ ਪੈਦਾ ਹੋ ਗਈ ਹੈ। ਮੈਲਬਰਨ ਦੇ ਵਿਗਿਆਨੀ ਦੁਨੀਆ ਦੇ ਪਹਿਲੇ ਲੰਬੇ ਸਮੇਂ ਦੇ ਆਰਟੀਫ਼ੀਸ਼ੀਅਲ ਦਿਲ ਨੂੰ ਵਿਕਸਤ ਕਰਨ ਵਿੱਚ ਸਭ ਤੋਂ ਅੱਗੇ ਹਨ। ਆਰਟੀਫ਼ੀਸ਼ੀਅਲ ਦਿਲ ਤਕਨਾਲੋਜੀ ਦੇ ਕਲੀਨਿਕਲ ਟ੍ਰਾਇਲ ਇਸ ਸਾਲ ਦੇ ਅਖੀਰ ਵਿਚ ਅਮਰੀਕਾ ’ਚ ਸ਼ੁਰੂ ਹੋਣ ਵਾਲੇ ਹਨ, ਅਤੇ ਜੇ ਸਫਲ ਹੁੰਦੇ ਹਨ, ਤਾਂ ਆਸਟ੍ਰੇਲੀਆਈ ਮਰੀਜ਼ ਇਸ ਬੁਨਿਆਦੀ ਨਵੀਨਤਾ ਤੋਂ ਲਾਭ ਲੈਣ ਲਈ ਮੂਹਰਲੀ ਕਤਾਰ ਵਿਚ ਹੋਣਗੇ।
ਇਹ ਪ੍ਰੋਜੈਕਟ, ਮੋਨਾਸ਼ ਯੂਨੀਵਰਸਿਟੀ ਦੀ ਅਗਵਾਈ ਵਿੱਚ ਆਰਟੀਫਿਸ਼ੀਅਲ ਹਾਰਟ ਫਰੰਟੀਅਰਜ਼ ਪ੍ਰੋਗਰਾਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਹਾਰਟ ਫ਼ੇਲੀਅਰ ਮਰੀਜ਼ਾਂ ਲਈ ਇੱਕ ਕ੍ਰਾਂਤੀਕਾਰੀ ਹੱਲ ਪ੍ਰਦਾਨ ਕਰਨਾ ਹੈ। ਮੌਜੂਦਾ ਦਿਲ ਦੇ ਉਪਕਰਣਾਂ ਦੇ ਉਲਟ, ਇਹ ਨਵੀਆਂ ਇੰਪਲਾਂਟ ਕੀਤੀਆਂ ਜਾ ਸਕਣ ਵਾਲੀਆਂ ਮਸ਼ੀਨਾਂ ਵੀ ਸਿਹਤਮੰਦ ਦਿਲ ਵਾਂਗ ਆਪਣੀ ਗਤੀ ਨੂੰ ਅਨੁਕੂਲ ਕਰਨਗੀਆਂ।
ਇਹ ਡਿਵਾਈਸ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਪ੍ਰਤੀ ਮਿੰਟ 2000 ਵਾਰ ਘੁੰਮਣ ਵਾਲੀ ਡਿਸਕ ਦੀ ਵਰਤੋਂ ਕਰਦਾ ਹੈ। ਤਕਨਾਲੋਜੀ ਜਾਪਾਨੀ ਟ੍ਰੇਨ ਵਰਗੇ ਸਿਧਾਂਤਾਂ ‘ਤੇ ਕੰਮ ਕਰਦੀ ਹੈ, ਜਿੱਕੇ ਕੋਈ ਘੁੰਮਣ ਵਾਲਾ ਹਿੱਸਾ ਕਿਸੇ ਨਾਲ ਰਗੜ ਨਹੀਂ ਖਾਂਦਾ। ਹਰ ਸਾਲ ਸਿਰਫ 100 ਆਸਟ੍ਰੇਲੀਆਈ ਲੋਕਾਂ ਨੂੰ ਦਿਲ ਦਾ ਟ੍ਰਾਂਸਪਲਾਂਟ ਪ੍ਰਾਪਤ ਹੁੰਦਾ ਹੈ, ਜਦਕਿ ਇਹ ਤੋਂ ਵਾਂਝੇ ਰਹਿ ਜਾਦੇ ਹਨ।