ਮੈਲਬਰਨ: Woolworths ਦੇ ਲਗਭਗ ਨੌਂ ਸਾਲਾਂ ਤੋਂ CEO ਰਹੇ ਬ੍ਰੈਡ ਬੰਦੂਚੀ ਸਤੰਬਰ ਵਿੱਚ ਸੇਵਾਮੁਕਤ ਹੋ ਰਹੇ ਹਨ। ਕੰਪਨੀ ਨੇ ਆਸਟ੍ਰੇਲੀਅਨ ਸ਼ੇਅਰ ਮਾਰਕੀਟ ’ਚ ਆਪਣੇ ਅੱਧੇ ਸਾਲ ਦੇ ਵਿੱਤੀ ਨਿਤੀਜੇ ਐਲਾਨਣ ਸਮੇਂ ਇਹ ਐਲਾਨ ਕੀਤਾ ਹੈ। ਕੰਪਨੀ ਨੂੰ ਦੋ ਵੱਡੇ ਰਾਈਟ-ਡਾਊਨ ਕਾਰਨ 78.1 ਕਰੋੜ ਡਾਲਰ ਦਾ ਨੁਕਸਾਨ ਝੱਲਣਾ ਪਿਆ, ਪਰ ਆਨਲਾਈਨ ਕਰਿਆਨੇ ਦੀ ਵਿਕਰੀ ਅਤੇ ਮੁਨਾਫਾ ਮਾਰਜਨ ਵਧਣ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਭੋਜਨ ਦੀ ਵਿਕਰੀ ਵਿੱਚ 5 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਆਸਟ੍ਰੇਲੀਆਈ ਕਰਿਆਨੇ ‘ਤੇ ਮੁਨਾਫਾ ਮਾਰਜਨ 0.24 ਪ੍ਰਤੀਸ਼ਤ ਅੰਕ ਵਧਿਆ ਹੈ। ਬੰਦੂਚੀ ਦੇ ਜਾਣ ਤੋਂ ਬਾਅਦ ਈ-ਕਾਮਰਸ ਡਿਵੀਜ਼ਨ ਵੂਲੀਜ਼ਐਕਸ ਦੀ ਮੌਜੂਦਾ ਮੁਖੀ ਅਮਾਂਡਾ ਬਾਰਡਵੈਲ ਦੇ CEO ਵਜੋਂ ਅਹੁਦਾ ਸੰਭਾਲੇਗੀ। ਬੰਦੂਚੀ ਹੇਠ ਆਸਟ੍ਰੇਲੀਆਈ ਸੁਪਰਮਾਰਕੀਟ ਦਿੱਗਜ ਕੰਪਨੀ ਨੂੰ ਕੀਮਤਾਂ ਵਿੱਚ ਵਾਧੇ ਅਤੇ ਸਪਲਾਇਰਾਂ ਨਾਲ ਅਣਉਚਿਤ ਅਭਿਆਸਾਂ ਦੇ ਚੱਲ ਰਹੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Woolworths ਦੇ CEO ਨੇ ਕੀਤਾ ਸੇਵਾਮੁਕਤੀ ਦਾ ਐਲਾਨ, ਜਾਣੋ ਕੌਣ ਬਣੇਗਾ ਨਵਾਂ ਬੌਸ
![Woolworths](https://sea7australia.com.au/wp-content/uploads/2024/02/Woolworths.jpg)