ਆਸਟ੍ਰੇਲੀਆ ’ਚ ਸ਼ਰਨਾਰਥੀਆਂ ਦੇ ਇੱਕ ਹੋਰ ਜਥੇ ਦਾ ਪਤਾ ਲੱਗਾ, ਇੱਕ ਭਾਰਤੀ ਵੀ ਸ਼ਾਮਲ, ਹੋਰ ਕਿਸ਼ਤੀਆਂ ਦੀ ਭਾਲ ਸ਼ੁਰੂ

ਮੈਲਬਰਨ: ਸ਼ੁੱਕਰਵਾਰ ਨੂੰ ਵੈਸਟਰਨ ਆਸਟ੍ਰੇਲੀਆ ’ਚ ਆਉਣ ਵਾਲੇ ਸ਼ਰਨਾਰਥੀਆਂ ਦੇ ਇੱਕ ਜਥੇ ਦਾ ਪਤਾ ਲੱਗਣ ਤੋਂ ਕੁੱਝ ਦੇਰ ਬਾਅਦ ਬਾਅਦ ਹੀ ਇੱਕ ਹੋਰ ਜਥੇ ਦਾ ਵੀ ਪਤਾ ਲੱਗਾ ਹੈ। ਇਹ ਜਥਾ ਬੀਗਲ ਬੇਅ ’ਤੇ ਉਤਰਨ ਵਾਲੇ ਪਹਿਲੇ ਜਥੇ ਤੋਂ 50 ਕਿੱਲੋਮੀਟਰ ਵੱਖ ਹੋ ਕੇ ਪੈਂਡਰ ਬੇਅਰ ’ਚ ਪਹੁੰਚ ਗਿਆ ਸੀ। ਇਸ ਤੋਂ ਬਾਅਦ ਇਹ ਚਿੰਤਾਵਾਂ ਪੈਦਾ ਹੋ ਗਈਆਂ ਹਨ ਕਿ ਹੋਰ ਕਿਸ਼ਤੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ’ਚ ਸ਼ਰਨਾਰਥੀ ਆਸਟ੍ਰੇਲੀਆ ਪੁੱਜੇ ਹੋ ਸਕਦੇ ਹਨ। ਅਜੇ ਤਕ ਸ਼ਰਨਾਰਥੀਆਂ ਦੀ ਕੁੱਲ ਗਿਣਤੀ 40 ਹੋ ਗਈ ਹੈ। ਦੂਜੇ ਜਥੇ ’ਚ 13 ਮਰਦ ਸ਼ਾਮਲ ਸਨ, ਜਿਨ੍ਹਾਂ ’ਚੋਂ 12 ਬੰਗਲਾਦੇਸ਼ੀ ਅਤੇ ਇੱਕ ਭਾਰਤੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਨਾਉਰੂ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ’ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਫਿਰ ਕਿਸ਼ਤੀ ਰਾਹੀਂ ਪੁੱਜੇ ਸ਼ਰਨਾਰਥੀ, ਬਾਰਡਰ ਫ਼ੋਰਸ ਨੇ ਚਲਾਈ ਮੁਹਿੰਮ – Sea7 Australia

Leave a Comment