ਸਿਡਨੀ ’ਚ ਹੁਣ ਤਕ 22 ਥਾਵਾਂ ’ਤੇ ਕੈਂਸਰਕਾਰਕ ਐਸਬੈਸਟੋਸ ਦੀ ਪੁਸ਼ਟੀ ਹੋਈ, ਸਿਹਤ ਸਬੰਧੀ ਚਿੰਤਾਵਾਂ ਕਾਰਨ ਵੱਡਾ ਪ੍ਰੋਗਰਾਮ ਰੱਦ

ਮੈਲਬਰਨ: ਇਕ ਮਹੀਨਾ ਪਹਿਲਾਂ ਸਿਡਨੀ ਵਿਚ ਇਕ ਨਵੇਂ ਖੁੱਲ੍ਹੇ ਪਾਰਕ ਵਿਚ ਇਕ ਬੱਚਾ ਪਾਰਕ ’ਚ ਵਿਛਾਈ ‘ਮਲਚ’ ਤੋਂ ਕੈਂਸਰਕਾਰਕ ਐਸਬੈਸਟੋਸ ਦਾ ਇਕ ਟੁਕੜਾ ਘਰ ਲੈ ਗਿਆ ਸੀ। ਉਦੋਂ ਤੋਂ ਲੈ ਕੇ ਸਟੇਟ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਘੱਟੋ-ਘੱਟ 22 ਅਜਿਹੀਆਂ ਥਾਵਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਸੰਭਾਵਿਤ ਤੌਰ ‘ਤੇ ਕੈਂਸਰ ਪੈਦਾ ਕਰਨ ਵਾਲੀ ਸਮੱਗਰੀ ਵਾਲੀ ‘ਮਲਚ’ ’ਚ ਮਿਲੀ ਹੋਈ ਹੈ।

ਐਸਬੈਸਟੋਸ ਤੋਂ ਦੂਸ਼ਿਤ ਥਾਵਾਂ ਵਿੱਚ ਕਈ ਪਾਰਕ, ਬੁਨਿਆਦੀ ਢਾਂਚਾ ਪ੍ਰੋਜੈਕਟ ਸਾਈਟਾਂ, ਵੱਖ-ਵੱਖ ਰੇਲ ਗਲਿਆਰੇ, ਇੱਕ ਸਕੂਲ ਅਤੇ ਇੱਕ ਹਸਪਤਾਲ ਸ਼ਾਮਲ ਹਨ। ਇਸ ਹਫਤੇ ਪਹਿਲੀ ਵਾਰ ਐਸਬੈਸਟੋਸ ਦੀ ਸੰਭਾਵਿਤ ਘਾਤਕ ਕਿਸਮ ਮਿਲਣ ਦੇ ਨਾਲ ਹੀ ਮਾਹਰ ਇਸ ਦੇ ਭਾਈਚਾਰੇ ਅਤੇ ਵਾਤਾਵਰਣ ’ਤੇ ਪੈਣ ਜਾ ਰਹੇ ਖਤਰੇ ਬਾਰੇ ਚਿੰਤਤ ਦਿਸ ਰਹੇ ਹਨ। ਕੁਝ ਸਿਆਸਤਦਾਨਾਂ ਨੂੰ ਡਰ ਹੈ ਕਿ ਇਹ ਸਿਰਫ ਤਾਂ ਸਿਰਫ਼ ਖ਼ਤਰੇ ਦੀ ਸ਼ੁਰੂਆਤ ਹੈ।

ਦੂਜੇ ਪਾਸੇ ਸਿਡਨੀ ਦੇ ਵਿਕਟੋਰੀਆ ਪਾਰਕ ਵਿਚ ਮਲਚ ਵਿਚ ਐਸਬੈਸਟੋਸ ਮਿਲਣ ਕਾਰਨ ਮਾਰਡੀ ਗ੍ਰਾਸ ਪ੍ਰੋਗਰਾਮ ਦਾ ਇਕ ਵੱਡਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਸਿਟੀ ਆਫ ਸਿਡਨੀ ਕੌਂਸਲ ਨੇ ਅੱਜ ਐਲਾਨ ਕੀਤਾ ਕਿ ਐਤਵਾਰ ਨੂੰ ਨਿਰਧਾਰਤ ਮਾਰਡੀ ਗ੍ਰਾਸ ਮੇਲਾ ਦਿਵਸ ਜਨਤਕ ਸਿਹਤ ਚਿੰਤਾਵਾਂ ਕਾਰਨ ਅੱਗੇ ਨਹੀਂ ਵਧੇਗਾ। ਸਿਡਨੀ ਦੇ ਲਾਰਡ ਮੇਅਰ ਕਲੋਵਰ ਮੂਰ ਨੇ ਕਿਹਾ ਕਿ ਇਹ ਫੈਸਲਾ ਬਹੁਤ ਨਿਰਾਸ਼ਾਜਨਕ ਹੈ ਪਰ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

‘ਮਲਚ’ ਰੀਸਾਈਕਲ ਕੀਤੀ ਸਮੱਗਰੀ ਤੋਂ ਬਣਦੀ ਹੈ ਅਤੇ ਇਸ ਬਾਰੇ ਮਾਹਰ ਨਿਊਕੈਸਲ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀ ਨਾਇਡੂ ਦਾ ਕਹਿਣਾ ਹੈ ਕਿ ਜਦੋਂ ਤੱਕ ਅਧਿਕਾਰੀਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਰੀਸਾਈਕਲ ਕੀਤੇ ਜਾਣ ਵਾਲੇ ਮਲਚ ਉਤਪਾਦਾਂ ਵਿਚ ਕੀ ਹੁੰਦਾ ਹੈ, ਉਹ ਇਸ ਮੁੱਦੇ ਨੂੰ ਹੱਲ ਨਹੀਂ ਕਰ ਸਕਦੇ।

Leave a Comment