ਬਿਜਲੀ ਗੁੱਲ ਹੋਣ ਕਾਰਨ ਮੈਲਬਰਨ ਦਾ ਅੱਧਾ ਟਰਾਂਸਪੋਰਟ ਸਿਸਟਮ ਠੱਪ, PTV ਨੇ ਮੁਸਾਫ਼ਰਾਂ ਨੂੰ ਜਾਰੀ ਕੀਤੀ ਸਲਾਹ

ਮੈਲਬਰਨ: ਤੂਫਾਨ ਨੇ ਮੈਲਬਰਨ ਦੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਲਗਭਗ ਠੱਪ ਕਰ ਕੇ ਰੱਖ ਦਿਤਾ ਹੈ। ਬਿਜਲੀ ਬੰਦ ਹੋਣ ਕਾਰਨ ਸ਼ਹਿਰ ਦੀਆਂ 16 ਮੈਟਰੋਪੋਲੀਟਨ ਰੇਲ ਲਾਈਨਾਂ ਵਿਚੋਂ ਅੱਧੀਆਂ ਅੰਸ਼ਕ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ। ਤੂਫ਼ਾਨ ਕਾਰਨ ਸ਼ਹਿਰ ਦਾ ਇੱਕ ਕੋਲੇ ਨਾਲ ਚੱਲਣ ਵਾਲਾ ਪਾਵਰ ਸਟੇਸ਼ਨ ਬੰਦ ਹੋ ਗਿਆ ਅਤੇ ਕਈ ਟਰਾਂਸਮਿਸ਼ਨ ਲਾਈਨਾਂ ਬੰਦ ਹੋ ਗਈਆਂ। ਮੁਸਾਫ਼ਰ ਸ਼ਹਿਰ ਤੋਂ ਰੇਲ ਗੱਡੀ ‘ਤੇ ਚੜ੍ਹ ਸਕਣਗੇ, ਜਦੋਂ ਕਿ ਅਲਾਮੀਨ, ਬੇਲਗ੍ਰੇਵ, ਕ੍ਰੈਗੀਬਰਨ, ਕ੍ਰੈਨਬੋਰਨ, ਫ੍ਰੈਂਕਸਟਨ, ਗਲੇਨ ਵੇਵਰਲੀ, ਲਿਲੀਡੇਲ ਅਤੇ ਪਾਕੇਨਹੈਮ ਲਾਈਨਾਂ ’ਤੇ ਲੋਕਾਂ ਨੂੰ ਆਪਣੀ ‘ਤੇ ਬੱਸਾਂ ਦੀ ਮਦਦ ਨਾਲ ਪੂਰੀ ਕਰਨੀ ਪਵੇਗੀ।

ਪਬਲਿਕ ਟਰਾਂਸਪੋਰਟ ਵਿਕਟੋਰੀਆ (PTV) ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਯਾਤਰਾ ਲਈ ਵੱਧ ਸਮਾਂ ਲਗਾਉਣਾ ਪਵੇਗਾ, ਅਤੇ ਆਪਣਾ ਰਸਤਾ ਬਦਲਣ ਜਾਂ ਜਨਤਕ ਆਵਾਜਾਈ ਦੇ ਵੱਖਰੇ ਢੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਤੂਫਾਨ ਦੇ ਨੁਕਸਾਨ ਦੀਆਂ ਕਈ ਰਿਪੋਰਟਾਂ ਕਾਰਨ ਹਰਸਟਬ੍ਰਿਜ, ਸੈਂਡਰਿੰਘਮ ਅਤੇ ਸਨਬਰੀ ਲਾਈਨਾਂ ‘ਤੇ 25 ਮਿੰਟ ਤੱਕ ਦੀ ਦੇਰੀ ਹੋਣ ਦੀ ਸੰਭਾਵਨਾ ਹੈ। PTV ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਲਾਈਨਾਂ ‘ਤੇ ਕੁਝ ਰੇਲ ਗੱਡੀਆਂ “ਵਿਚਕਾਰਲੇ ਸਥਾਨਾਂ” ‘ਤੇ ਵੀ ਰੁਕ ਸਕਦੀਆਂ ਹਨ।

ਸਭ ਤੋਂ ਵੱਡੀਆਂ ਰੁਕਾਵਟਾਂ ਦੀ ਸੂਚੀ ਹੈ:

  • ਕੈਂਬਰਵੈਲ ਅਤੇ ਅਲਾਮੀਨ ਸਟੇਸ਼ਨਾਂ ਵਿਚਕਾਰ ਅਲਾਮੀਨ ਰੇਲ ਸੇਵਾਵਾਂ ਦੀ ਥਾਂ ਬੱਸਾਂ ਚਲਣਗੀਆਂ
  • ਰਿੰਗਵੁੱਡ ਅਤੇ ਬੇਲਗ੍ਰੇਵ ਸਟੇਸ਼ਨਾਂ ਵਿਚਕਾਰ ਬੇਲਗ੍ਰੇਵ ਰੇਲ ਸੇਵਾਵਾਂ ਦੀ ਥਾਂ ਬੱਸਾਂ ਦਾ ਪ੍ਰਬੰਧ
  • ਉੱਤਰੀ ਮੈਲਬੌਰਨ ਅਤੇ ਕ੍ਰੈਗੀਬਰਨ ਸਟੇਸ਼ਨਾਂ ਵਿਚਕਾਰ ਕ੍ਰੈਗੀਬਰਨ ਰੇਲ ਸੇਵਾਵਾਂ ਦੀ ਥਾਂ ਬੱਸਾਂ ਲੈਣਗੀਆਂ
  • ਓਕਲੇਅਤੇ ਵੈਸਟਹਾਲ ਸਟੇਸ਼ਨਾਂ ਵਿਚਕਾਰ ਕ੍ਰੈਨਬੋਰਨ ਅਤੇ ਪਾਕੇਨਹੈਮ ਰੇਲ ਸੇਵਾਵਾਂ ਦੀ ਥਾਂ ਬੱਸਾਂ ਲੈਣਗੀਆਂ
  • ਕੌਲਫੀਲਡ ਅਤੇ ਮੂਰਬਿਨ ਸਟੇਸ਼ਨਾਂ ਵਿਚਕਾਰ ਫਰੈਂਕਸਟਨ ਰੇਲ ਸੇਵਾਵਾਂ ਦੀ ਥਾਂ ਬੱਸਾਂ ਲੈਣਗੀਆਂ
  • ਡਾਰਲਿੰਗ ਅਤੇ ਗਲੇਨ ਵੇਵਰਲੇ ਸਟੇਸ਼ਨਾਂ ਵਿਚਕਾਰ ਗਲੇਨ ਵੇਵਰਲੀ ਰੇਲ ਸੇਵਾਵਾਂ ਦੀ ਥਾਂ ਬੱਸਾਂ ਲੈਣਗੀਆਂ
  • ਰਿੰਗਵੁੱਡ ਅਤੇ ਮੂਲਬਾਰਕ ਸਟੇਸ਼ਨਾਂ ਵਿਚਕਾਰ ਲਿਲੀਡੇਲ ਰੇਲ ਸੇਵਾਵਾਂ ਦੀ ਥਾਂ ਬੱਸਾਂ ਲੈਣਗੀਆਂ

Leave a Comment