ਚੰਨ ’ਤੇ ਵਸਣ ਦੇ ਸੁਪਨੇ ਨੂੰ ਲੱਗਾ ਝਟਕਾ, ਨਵੀਂ ਖੋਜ ਨੇ ਉਡਾਈ ਵਿਗਿਆਨੀਆਂ ਦੀ ਨੀਂਦ

ਮੈਲਬਰਨ: ਚੰਨ ’ਤੇ ਜਾ ਕੇ ਬਸਤੀ ਵਸਾਉਣ ਲਈ ਘੜੀਆਂ ਜਾ ਰਹੀਆਂ ਯੋਜਨਾਵਾਂ ਨੂੰ ਇੱਕ ਨਵੀਂ ਖੋਜ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਨਾਸਾ ਨੇ ਚੰਨ ਦੇ ਦੱਖਣੀ ਧਰੁਵ ਨੂੰ ਆਪਣੇ ਆਰਟੇਮਿਸ 3 ਮਿਸ਼ਨ ਲਈ ਲੈਂਡਿੰਗ ਸਾਈਟ ਵਜੋਂ ਚੁਣਿਆ ਹੈ, ਜਿਸ ’ਚ 2026 ਤੱਕ ਪੁਲਾੜ ਯਾਤਰੀਆਂ ਦੀ ਚੰਦਰਮਾ ‘ਤੇ ਵਾਪਸੀ ਹੋ ਸਕਦੀ ਹੈ, ਅਤੇ ਚੀਨ ਦੀ ਭਵਿੱਖ ਵਿੱਚ ਉੱਥੇ ਰਿਹਾਇਸ਼ ਬਣਾਉਣ ਦੀ ਵੀ ਯੋਜਨਾ ਹੈ।

ਪਰ ਹੁਣ ਨਾਸਾ ਦੁਆਰਾ ਫੰਡ ਕੀਤੇ ਗਏ ਇੱਕ ਅਧਿਐਨ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਚੰਦਰਮਾ ਦਾ ਕੋਰ ਹੌਲੀ ਹੌਲੀ ਠੰਡਾ ਹੁੰਦਾ ਹੈ ਇਹ ਸੁੰਗੜਦਾ ਜਾ ਰਿਹਾ ਹੈ। ਇਸ ਨਾਲ ਇਸ ਦੀ ਸਤਹ ’ਤੇ ਵੱਟ ਪੈਣੇ ਸ਼ੁਰੂ ਹੋ ਜਾਂਦੇ ਹਨ ਜੋ ਭੂਚਾਲ ਦਾ ਕਾਰਨ ਬਣਦੇ ਹਨ। ਇਹ ਭੂਚਾਲ ਕਈ ਘੰਟਿਆਂ ਤੱਕ ਰਹਿ ਸਕਦਾ ਹੈ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਾ ਵੀ ਕਾਰਨ ਬਣਦਾ ਹੈ।

ਹਾਲਾਂਕਿ ਅਧਿਐਨ ਦੇ ਮੁੱਖ ਲੇਖਕ ਅਤੇ ਅਮਰੀਕਾ ਦੇ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਸੈਂਟਰ ਫਾਰ ਅਰਥ ਐਂਡ ਪਲੈਨੇਟਰੀ ਸਟੱਡੀਜ਼ ਦੇ ਸੀਨੀਅਰ ਵਿਗਿਆਨੀ ਥਾਮਸ ਆਰ ਵਾਟਰਸ ਨੇ ਕਿਹਾ ਕਿ ਇਹ ਖੋਜ ਨਿਸ਼ਚਤ ਤੌਰ ‘ਤੇ ਚੰਦਰਮਾ ਦੇ ਦੱਖਣੀ ਧਰੁਵ ਦੇ ਉਸ ਹਿੱਸੇ ਦੀ ਖੋਜ ਨੂੰ ਨਿਰਾਸ਼ ਕਰਨ ਲਈ ਨਹੀਂ ਹੈ, ਬਲਕਿ ਇਹ ਸਾਵਧਾਨੀ ਵਰਤਣ ਲਈ ਹੈ ਕਿ ਚੰਦਰਮਾ ਅਜਿਹਾ ਸੁਹਾਵਣਾ ਸਥਾਨ ਨਹੀਂ ਹੈ ਜਿੱਥੇ ਕੁਝ ਵੀ ਨਹੀਂ ਹੋ ਰਿਹਾ ਹੈ।

Leave a Comment