ਅਰਬਪਤੀ ਨੇ ਆਪਣੇ ਦਫ਼ਤਰ ‘ਚ ਚੋਰੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਲਈ ਐਲਾਨ ਕੀਤਾ 2 ਲੱਖ ਡਾਲਰ ਦਾ ਇਨਾਮ

ਮੈਲਬਰਨ: ਮੈਲਬਰਨ ਦੇ ਪੱਛਮੀ ਸਬਅਰਬ ‘ਚ ਇੱਕ ਅਰਬਪਤੀ ਕਾਰੋਬਾਰੀ ਐਡਰਿਨ ਪੋਰਟੇਲੀ ਨੇ ਆਪਣੇ ਕੋਬਰਗ ਬਿਜ਼ਨਸ ‘ਚ ਚੋਰੀ ਕਰਨ ਵਾਲੇ ਚੋਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2,00,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਚੋਰਾਂ ਨੇ ਉਸ ਦੇ ਦਫ਼ਤਰ ’ਚ ਦਾਖਲ ਹੋਣ ਲਈ ਹਥੌੜੇ ਦੀ ਵਰਤੋਂ ਕੀਤੀ, ਪਰ ਉਨ੍ਹਾਂ ਨੂੰ ਕੋਈ ਨਕਦੀ ਨਹੀਂ ਮਿਲੀ ਜਿਸ ਕਾਰਨ ਉਹ ਕੁਝ ਡਿਜ਼ਾਈਨਰ ਸਾਮਾਨ ਲੈ ਕੇ ਫਰਾਰ ਹੋ ਗਏ।

ਦਰਅਸਲ ਪੋਰਟੇਲੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਨਕਦ ਰਕਮ ਦੇਣ ਦਾ ਇਸ਼ਤਿਹਾਰ ਦਿੱਤਾ ਸੀ ਜਿਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ’ਚ ਚੋਰਾਂ ਨੇ ਸੰਨ੍ਹ ਲਾਈ। ਪਰ ਐਡਰਿਨ ਨੇ ਸਪੱਸ਼ਟ ਕੀਤਾ ਸੀ ਕਿ ਉਸ ਦੇ ਦਫ਼ਤਰ ’ਚ ਕੋਈ ਪੈਸਾ ਨਹੀਂ ਰੱਖਿਆ ਗਿਆ ਸੀ ਅਤੇ ਇਹ ਬੈਂਕ ਵਿੱਚ ਪਿਆ ਹੋਇਆ ਹੈ। ਬੇਚੈਨ ਕਰਨ ਵਾਲੀ ਘਟਨਾ ਦੇ ਬਾਵਜੂਦ, ਪੋਰਟੇਲੀ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਦ੍ਰਿੜ ਹੈ ਅਤੇ ਆਨਲਾਈਨ ਬ੍ਰੇਕ-ਇਨ ਦੀਆਂ ਖ਼ਬਰਾਂ ਸਾਂਝੀਆਂ ਕਰਨ ਤੋਂ ਬਾਅਦ ਉਸ ਨੂੰ ਕਈ ਸੁਝਾਅ ਅਤੇ ਸਮਰਥਨ ਦੇ ਸੰਦੇਸ਼ ਮਿਲ ਰਹੇ ਹਨ।

ਬੁੱਧਵਾਰ, 7 ਫਰਵਰੀ ਨੂੰ ਹੋਈ ਚੋਰੀ ਦੀ ਪੁਲਿਸ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੋਰੀ ਰਾਤ ਕਰੀਬ 10:20 ਵਜੇ ਹੋਈ ਇਸ ਘਟਨਾ ਦੌਰਾਨ ਕਈ ਚੀਜ਼ਾਂ ਚੋਰੀ ਹੋ ਗਈਆਂ। ਜਾਂਚ ਜਾਰੀ ਹੈ, ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

Leave a Comment