ਮੈਂਲਬਰਨ: ਭਾਰਤੀ ਮੂਲ ਦੇ ਆਸਟ੍ਰੇਲੀਆਈ ਸੈਨੇਟਰ ਵਰੁਣ ਘੋਸ਼ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਸੈਨੇਟਰ ਬਣਨ ਵਾਲੇ 38 ਸਾਲ ਦੇ ਵਰੁਣ ਘੋਸ਼ ਨੇ ਭਗਵਦ ਗੀਤਾ ‘ਤੇ ਸਹੁੰ ਚੁੱਕੀ ਹੈ। ਲੈਜਿਸਲੇਟਿਵ ਅਸੈਂਬਲੀ ਅਤੇ ਕੌਂਸਲ ਨੇ ਵਰੁਣ ਘੋਸ਼ ਨੂੰ ਆਸਟ੍ਰੇਲੀਆਈ ਸਟੇਟ ਦੀ ਨੁਮਾਇੰਦਗੀ ਕਰਨ ਲਈ ਚੁਣਿਆ। ਉਸ ਨੂੰ ਫੈਡਰਲ ਸੰਸਦ ਦੀ ਸੈਨੇਟ ਦੀ ਨੁਮਾਇੰਦਗੀ ਕਰਨ ਲਈ ਵੈਸਟਰਨ ਆਸਟ੍ਰੇਲੀਆ ਤੋਂ ਚੁਣਿਆ ਗਿਆ ਹੈ। ਵਰੁਣ ਘੋਸ਼ ਸਿਰਫ 17 ਸਾਲ ਦੀ ਉਮਰ ਵਿੱਚ ਭਾਰਤ ਤੋਂ ਆਸਟ੍ਰੇਲੀਆ ਚਲੇ ਗਏ ਸਨ। ਪੇਸ਼ੇ ਤੋਂ ਉਹ ਬੈਰਿਸਟਰ ਹਨ। ਚੁਣੇ ਜਾਣ ਮੌਕੇ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਲਈ ਉੱਚ ਮਿਆਰੀ ਸਿੱਖਿਆ ਅਤੇ ਸਿਖਲਾਈ ਲਈ ਕੰਮ ਕਰਨਗੇ।