ਮੈਲਬਰਨ: ਤਸਮਾਨੀਆ ’ਚ ਸਥਿਤ ਇੱਕ ਘਰ ਇਸ ਵੇਲੇ ਸਿਰਫ਼ 99 ਹਜ਼ਾਰ ਡਾਲਰ ’ਚ ਵਿਕ ਰਿਹਾ ਹੈ, ਜੋ ਸਟੇਟ ’ਚ ਔਸਤਨ ਮਕਾਨਾਂ ਦੀ ਕੀਮਤ ਤੋਂ ਬਹੁਤ ਘੱਟ ਹੈ। ਨੂਬੀਨਾ ਪਿੰਡ ਦੇ 204/1583 ਨੂਬੀਨਾ ਰੋਡ ਵਿਖੇ ਸਥਿਤ ਇੱਕ ਛੋਟਾ ਸਟੂਡੀਓ ਘਰ 99,000 ਡਾਲਰ ’ਤੇ ਵਿਕਰੀ ਲਈ ਤਿਆਰ ਹੈ। ਇਹ ਘਰ ਤਸਮਾਨ ਪ੍ਰਾਇਦੀਪ ਦੇ ਇੱਕ ਈਕੋ-ਵਿਲੇਜ ਦਾ ਹਿੱਸਾ ਹੈ, ਜਿਸ ਵਿੱਚ ਕਮਿਊਨਲ ਬਾਗ, ਇੱਕ ਓਰਚਾਰਡ, ਇੱਕ ਰਸੋਈ, ਫੰਕਸ਼ਨ ਏਰੀਆ, ਬਾਰਬੇਕਿਊ ਜ਼ੋਨ ਅਤੇ ਬੱਚਿਆਂ ਦੇ ਖੇਡ ਦਾ ਮੈਦਾਨ ਵਰਗੀਆਂ ਸਹੂਲਤਾਂ ਹਨ। ਇਹ ਪ੍ਰਾਪਰਟੀ, ਜਿਸ ਨੂੰ ‘ਟਿੰਬਰ ਸਟੂਡੀਓ’ ਵਜੋਂ ਦਸਿਆ ਗਿਆ ਹੈ, ਵਿੱਚ ਵਿਸਥਾਰ ਅਤੇ ਪੁਨਰ ਨਿਰਮਾਣ ਦੀ ਸੰਭਾਵਨਾ ਵੀ ਹੈ, ਅਤੇ ਇਹ 241 ਵਰਗ ਮੀਟਰ ਨੂੰ ਕਵਰ ਕਰਦੀ ਹੈ। ਨੂਬੀਨਾ ਪਿੰਡ, ਜੋ ਆਪਣੀ ਮੱਛੀ ਫੜਨ ਅਤੇ ਮਸ਼ਹੂਰ ਸ਼ਿਪਸਟਰਨ ਬਲਫ ਲਈ ਜਾਣਿਆ ਜਾਂਦਾ ਹੈ, ਸ਼ਹਿਰ ਤੋਂ 90 ਮਿੰਟ ਦੀ ਦੂਰੀ ‘ਤੇ ਹੈ। ਆਸਟ੍ਰੇਲੀਆ ਦੀ ਦੂਜੀ ਸਭ ਤੋਂ ਕਿਫਾਇਤੀ ਰਾਜਧਾਨੀ ਹੋਬਾਰਟ ਵਿਚ ਇਕ ਘਰ ਦੀ ਔਸਤ ਕੀਮਤ 706,000 ਡਾਲਰ ਤੋਂ ਵੱਧ ਹੈ।