ਮੈਲਬਰਨ ਦੇ ਮੈਟਰੋ ਟਨਲ ਪ੍ਰਾਜੈਕਟ ਹੇਠ ਪਹਿਲੇ ਸਟੇਸ਼ਨ ਦੀ ਉਸਾਰੀ ਮੁਕੰਮਲ ਹੋਈ, ਜਾਣੋ ਵਿਸ਼ੇਸ਼ਤਾਵਾਂ

ਮੈਲਬਰਨ: ਮੈਟਰੋ ਟਨਲ ਦੇ ਪੰਜ ਸਟੇਸ਼ਨਾਂ ’ਚੋਂ ਇੱਕ ਆਰਡੇਨ ਸਟੇਸ਼ਨ ਦਾ ਨਿਰਮਾਣ ਪੂਰਾ ਹੋ ਗਿਆ ਹੈ। ਲਗਭਗ 6 ਸਾਲਾਂ ਦੇ ਨਿਰਮਾਣ ਤੋਂ ਬਾਅਦ ਇਸ ਮਹੱਤਵਪੂਰਣ ਮੀਲ ਪੱਥਰ ਤੱਕ ਪਹੁੰਚਣ ਵਾਲਾ ਇਹ ਪਹਿਲਾ ਮੈਟਰੋ ਸਟੇਸ਼ਨਾਂ ਬਣ ਗਿਆ ਹੈ ਅਤੇ ਟੈਸਟਿੰਗ ਲਈ ਤਿਆਰ ਹੈ।

Image

ਨਿਰਧਾਰਤ ਸਮੇਂ ਤੋਂ ਇਕ ਸਾਲ ਪਹਿਲਾਂ 2025 ਵਿਚ ਹੀ ਮੁਸਾਫ਼ਰਾਂ ਲਈ ਮੈਟਰੋ ਸੁਰੰਗ ਖੋਲ੍ਹਣ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੈ। ਇਹ ਸਟੇਸ਼ਨ ਮੈਲਬਰਨ CBD ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਜੋ 2051 ਤੱਕ 34,000 ਨੌਕਰੀਆਂ ਅਤੇ ਲਗਭਗ 20,000 ਲੋਕਾਂ ਦਾ ਘਰ ਹੋਵੇਗਾ।

ਪ੍ਰੀਮੀਅਰ ਜੈਸਿੰਟਾ ਐਲਨ ਅਤੇ ਟਰਾਂਸਪੋਰਟ ਬੁਨਿਆਦੀ ਢਾਂਚੇ ਦੇ ਕਾਰਜਕਾਰੀ ਮੰਤਰੀ ਸਟੀਵ ਡਿਮੋਪੋਲੋਸ ਨੇ ਅੱਜ ਆਰਡੇਨ ਸਟੇਸ਼ਨ ‘ਤੇ ਨਿਰਮਾਣ ਨੂੰ ਖਤਮ ਕਰਨ ਦਾ ਐਲਾਨ ਕੀਤਾ। ਆਧੁਨਿਕ ਸਟੇਸ਼ਨ ਵਿੱਚ ਬਾਈਕ ਪਾਰਕਿੰਗ ਸਪੇਸ, ਡਰਾਪ-ਆਫ ਜ਼ੋਨ, ਐਕਸੈਸਿਬਿਲਟੀ ਕਾਰਪਾਰਕ ਸ਼ਾਮਲ ਹਨ ਅਤੇ ਇਹ ਨਾਰਥ ਮੈਲਬਰਨ ਮਨੋਰੰਜਨ ਕੇਂਦਰ, ਆਰਡੇਨ ਸਟ੍ਰੀਟ ਓਵਲ ਅਤੇ ਰੂਟ 57 ਟ੍ਰਾਮ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਹੋਵੇਗਾ।

Leave a Comment