ਮੈਲਬਰਨ: ACT ਸਰਕਾਰ ਵੱਲੋਂ ਸਿਧਾਂਤਕ ਤੌਰ ‘ਤੇ ਸਹਿਮਤ ਦੇਣ ਮਗਰੋਂ ਹਜ਼ਾਰਾਂ ਸਰਕਾਰੀ ਕਰਮਚਾਰੀਆਂ ’ਤੇ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਦਾ ਟਰਾਇਲ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਟਰਾਇਲ ਵਿੱਚ ACT ਦੇ ਸਰਕਾਰੀ ਕਰਮਚਾਰੀ ਘੱਟ ਘੰਟੇ ਕੰਮ ਕਰਨਗੇ, ਪਰ ਉਨ੍ਹਾਂ ਦੀ ਤਨਖਾਹ ਜਾਂ ਸ਼ਰਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
ACT ਸਰਕਾਰ ਨੇ ਕਿਹਾ ਹੈ ਕਿ ਉਹ ਚਾਰ ਦਿਨ ਦੇ ਕੰਮਕਾਜੀ ਹਫਤੇ ਦੇ ‘ਸਪੱਸ਼ਟ ਲਾਭਾਂ’ ਤੋਂ ਸੁਚੇਤ ਹੈ ਪਰ ਇਹ ਵੀ ਸਵੀਕਾਰ ਕੀਤਾ ਕਿ ਇਸ ਨਾਲ ਨਵੀਂਆਂ ਚੁਣੌਤੀਆਂ ਪੈਦਾ ਹੋਣਗੀਆਂ। ਹਾਲਾਂਕਿ ਉਤਪਾਦਕਤਾ ਵਧ ਸਕਦੀ ਹੈ, ਪਰ ਓਨਾ ਨਹੀਂ ਜਿੰਨੀ ਜ਼ਰੂਰਤ ਹੈ ਜਾਂ ਇਸ ਨੂੰ ਲੰਬੇ ਸਮੇਂ ਤਕ ਚਲਾਉਣਾ ਵੱਧ ਖ਼ਰਚੀਲਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਫਰੰਟਲਾਈਨ ਖੇਤਰਾਂ ਵਿੱਚ ਸਟਾਫ ਨੂੰ ਵੀ ਵਧਾਉਣਾ ਪਵੇਗਾ ਤਾਂ ਜੋ ਲੋਕਾਂ ਨੂੰ ਸੇਵਾ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾ ਸਕੇ। ਟ੍ਰਾਇਲ ’ਚ ਨਿੱਜੀ ਸੰਸਥਾਵਾਂ ਨੂੰ ਵੀ ਪਰਖ ਵਿੱਚ ਸਵੈ-ਇੱਛਾ ਨਾਲ ਭਾਗ ਲੈਣ ਦਾ ਮੌਕਾ ਮਿਲੇਗਾ।