ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਵਿਆਜ ਮੁਕਤ ਕਰਜ਼ ਸਕੀਮ (NILS) ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਲੁਕਵੇਂ ਵਿਆਜ ਜਾਂ ਫੀਸ ਤੋਂ ਛੋਟੇ ਕਰਜ਼ ਪ੍ਰਾਪਤ ਕਰ ਕੇ ਵੱਡੀ ਰਾਹਤ ਸਾਬਤ ਹੋ ਰਹੀ ਹੈ। ਇਹ ਪ੍ਰੋਗਰਾਮ ਨਾਨ-ਪਰੋਫ਼ਿਟ ਗੁੱਡ ਸ਼ੈਫਰਡ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਨੈਸ਼ਨਲ ਆਸਟ੍ਰੇਲੀਆ ਬੈਂਕ ਵੱਲੋਂ ਸਮਰਥਨ ਪ੍ਰਾਪਤ ਹੈ।
ਗੁੱਡ ਸ਼ੈਫਰਡ ਸਕੀਮ ਜ਼ਰੂਰੀ ਚੀਜ਼ਾਂ ਲਈ 2,000 ਤੱਕ ਦਾ ਵਿਆਜ ਤੋਂ ਬਗ਼ੈਰ ਕਰਜ਼ ਪ੍ਰਦਾਨ ਕਰਦੀ ਹੈ, ਜਿਸ ਵਿੱਚ ਕਾਰ ਦੀ ਮੁਰੰਮਤ ਜਾਂ ਰਜਿਸਟ੍ਰੇਸ਼ਨ, ਤਕਨਾਲੋਜੀ, ਡਾਕਟਰੀ ਜਾਂ ਦੰਦਾਂ ਦੇ ਖਰਚੇ ਸ਼ਾਮਲ ਹੋ ਸਕਦੇ ਹਨ। ਟੈਕਸਾਂ ਦੀ ਅਦਾਇਗੀ, ਕਿਰਾਏ ਦੇ ਬਾਂਡ ਜਾਂ ਐਡਵਾਂਸ ਕਿਰਾਏ ਜਾਂ ਕੁਦਰਤੀ ਆਫ਼ਤ ਦੀਆਂ ਲਾਗਤਾਂ ਲਈ ਇਹ ਦਰਜ਼ 3,000 ਡਾਲਰ ਤਕ ਵੀ ਹੋ ਸਕਦਾ ਹੈ। ਹਾਲਾਂਕਿ ਪ੍ਰਾਪਤਕਰਤਾਵਾਂ ਨੂੰ ਕਰਜ਼ ਦੀ ਰਕਮ ਨਕਦ ਨਹੀਂ ਮਿਲਦੀ, ਬਲਕਿ ਉਨ੍ਹਾਂ ਚੀਜ਼ਾਂ ਅਤੇ ਸੇਵਾਵਾਂ ਲਈ ਸਿੱਧਾ ਭੁਗਤਾਨ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਲਈ ਅਰਜ਼ੀ ਦੇ ਸਮੇਂ ਬੇਨਤੀ ਕੀਤੀਆਂ ਜਾਂਦੀਆਂ ਹਨ।
ਆਮ ਤੌਰ ’ਤੇ ਅਜਿਹਾ ਕਰਜ਼ ਲੈਣ ਵਾਲਿਆਂ ’ਚ ਪਹਿਲਾਂ 95 ਫੀਸਦੀ ਕਰਜ਼ਾ ਲੈਣ ਵਾਲੀਆਂ ਔਰਤਾਂ ਹੁੰਦੀਆਂ ਸਨ, ਪਰ ਮਹਿੰਗਾਈ ਵਧਣ ਕਾਰਨ ਪਰ ਹਾਲ ਹੀ ‘ਚ ਮਰਦ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇਹ ਕਰਜ਼ ਅਜਿਹੇ ਅਣਵਿਆਹੁਤਾ ਲੋਕ ਜਿਨ੍ਹਾਂ ਦੀ ਆਮਦਨ 70,000 ਤੋਂ ਘੱਟ ਹੈ, ਜਾਂ ਇਕੱਲੇ ਮਾਪੇ ਜਾਂ ਜੋੜੇ ਜੋ 100,000 ਤੋਂ ਘੱਟ ਕਮਾਉਂਦੇ ਹਨ ਪ੍ਰਾਪਤ ਕਰ ਸਕਦੇ ਹਨ। ਉਹ ਲੋਕ ਜਿਨ੍ਹਾਂ ਨੇ ਘਰੇਲੂ ਜਾਂ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ ਜਾਂ ਜਿਨ੍ਹਾਂ ਕੋਲ ਸਿਹਤ ਸੰਭਾਲ / ਪੈਨਸ਼ਨ ਕਾਰਡ ਹੈ ਉਹ ਵੀ ਇਸ ਕਰਜ਼ ਦੇ ਯੋਗ ਹਨ।