ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕਰਾਂ ਦਾ ਸ਼ੋਸ਼ਣ ਰੋਕਣ ਲਈ (Worker Protection Act 2023) ਦੇ ਤਹਿਤ ਨਵੀਆਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ, ਜੋ ਅਗਲੇ ਕੁੱਝ ਦਿਨਾਂ ਤੱਕ 6 ਜਨਵਰੀ 2024 ਨੂੰ ਲਾਗੂ ਹੋ ਜਾਣਗੀਆਂ। ਨਵੇਂ ਕਾਨੂੰਨ ਨਾਲ ਵਰਕਰ ਰੱਖਣ ਵਾਲੇ ਕਾਰੋਬਾਰੀਆਂ `ਤੇ ਸਖ਼ਤੀ ਹੋ ਜਾਵੇਗੀ ਅਤੇ ਵਰਕਰਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ।
ਇਮੀਗਰੇਸ਼ਨ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਨਵੇਂ ਕਾਨੂੰਨ ਨਾਲ ਮਾਈਗਰੈਂਟ ਅਤੇ ਆਮ ਵਰਕਰਾਂ ਦਾ ਸ਼ੋਸ਼ਣ ਰੋਕਣ `ਚ ਮੱਦਦ ਮਿਲੇਗੀ। ਇਸ ਵਾਸਤੇ ਇੰਪਲੋਏਮੈਂਟ ਰਿਲੇਸ਼ਨਜ ਐਕਟ, ਇਮੀਗਰੇਸ਼ਨ ਐਕਟ ਅਤੇ ਕੰਪਨੀ ਐਕਟ ਦੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ ਹਨ। ਜੇ ਕੋਈ ਕਾਰੋਬਾਰੀ ਨਵੇਂ ਕਾਨੂੰਨੀ ਨਿਯਮ ਨਾਲ ਖਿਲਵਾੜ ਕਰਨ ਦੀ ਕੋਸਿ਼ਸ਼ ਕਰੇਗਾ ਤਾਂ ਉਸਦਾ ਨਾਂ ਜੱਗ-ਜ਼ਾਹਰ ਕਰ ਦਿੱਤਾ ਜਾਵੇਗਾ।
ਇਮੀਗਰੇਸ਼ਨ ਐਕਟ ਵਿੱਚ ਕੀਤੀ ਗਈ ਤਬਦੀਲੀ ਮੁਤਾਬਕ ਹੁਣ ਕਿਸੇ ਵੀ ਕਾਰੋਬਾਰੀ ਲਈ ਇਹ ਲਾਜ਼ਮੀ ਹੋਵੇਗਾ ਕਿ ਉਸ ਕੋਲ ਕੰਮ ਕਰਦੇ ਕਿਸੇ ਵਰਕਰ ਬਾਰੇ ਮੰਗੀ ਗਈ ਜਾਣਕਾਰੀ ਇਮੀਗਰੇਸ਼ਨ ਅਫ਼ਸਰ ਨੂੰ 10 ਦਿਨਾਂ ਦੇ ਅੰਦਰ-ਅੰਦਰ ਭੇਜਣੀ ਜ਼ਰੂਰੀ ਹੋਵੇਗੀ।
ਇਸ ਤੋਂ ਇਲਾਵਾ ਕਾਰੋਬਾਰੀਆਂ ਨੂੰ ਤਿੰਨ ਤਰ੍ਹਾਂ ਨੋਟਿਸ ਵੀ ਭੇਜੇ ਜਾ ਸਕਣਗੇ
1. ਅਜਿਹੇ ਵਿਅਕਤੀ ਨੂੰ ਕੰਮ `ਤੇ ਰੱਖਣਾ, ਜਿਸ ਕੋਲ ਇਮੀਗਰੇਸ਼ਨ ਐਕਟ ਅਨੁਸਾਰ ਕੰਮ ਕਰਨ ਦਾ ਅਧਿਕਾਰ ਨਹੀਂ।
2. ਅਜਿਹੇ ਵਰਕਰ ਨੂੰ ਕੰਮ `ਤੇ ਰੱਖਣਾ, ਜਿਸਦੀਆਂ ਵੀਜ਼ੇ ਦੀਆਂ ਸ਼ਰਤਾਂ ਕੰਮ ਦੇ ਹਿਸਾਬ ਨਾਲ ਮੇਲ ਨਹੀਂ ਖਾਂਦੀਆਂ।
3. ਕੰਮ `ਤੇ ਰੱਖੇ ਵਰਕਰ ਨਾਲ ਸਬੰਧਤ ਡਾਕੂਮੈਂਟਸ ਭੇਜਣ ਲਈ 10 ਦਿਨਾਂ ਤੋਂ ਜਿਆਦਾ ਦੇਰੀ ਕਰਨਾ
ਵਧੇਰੇ ਜਾਣਕਾਰੀ ਇਮੀਗਰੇਸ਼ਨ ਨਿਊਜ਼ੀਲੈਂਡ ਦਾ ਇਹ ਲਿੰਕ ਖੋਲ੍ਹ ਕੇ ਲਈ ਜਾ ਸਕਦੀ ਹੈ।
Read in English: Worker Protection Act 2023 (NZ Immigration News)