ਮੈਲਬਰਨ: ਨਤਾਸ਼ਾ ਫਾਈਲਸ ਦੇ ਅਸਤੀਫੇ ਤੋਂ ਬਾਅਦ ਈਵਾ ਲਾਉਲਰ (Eva Lawler) ਨੂੰ ਨਾਰਦਰਨ ਟੈਰੀਟੋਰੀ (NT) ਦੀ ਨਵੀਂ ਮੁੱਖ ਮੰਤਰੀ ਐਲਾਨਿਆ ਗਿਆ ਹੈ। ਇਸ ਵੇਲੇ ਉਹ ਖਜ਼ਾਨਚੀ ਦਾ ਅਹੁਦਾ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਚਾਂਸੇ ਪੇਈਚ ਨੂੰ ਅਗਲਾ ਉਪ ਮੁੱਖ ਮੰਤਰੀ ਐਲਾਨ ਕੀਤਾ ਗਿਆ ਹੈ।
ਫਾਈਲਸ ਨੇ ਸਿਡਨੀ ਤੋਂ NT ਵਾਪਸ ਆਉਣ ਤੋਂ ਤੁਰੰਤ ਬਾਅਦ ਮੰਗਲਵਾਰ ਨੂੰ ਡਾਰਵਿਨ ਵਿਚ ਇਕ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਾਈਨਿੰਗ ਕੰਪਨੀ ਸਾਊਥ32 ਵਿਚ ਉਨ੍ਹਾਂ ਦੇ 754 ਸ਼ੇਅਰਾਂ ਬਾਰੇ ਖੁਲਾਸਾ ਨਹੀਂ ਕੀਤਾ ਸੀ।
ਇਸ ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਟਾਪੂ ’ਤੇ ਹਵਾ ਪ੍ਰਦੂਸ਼ਣ ਦੇ ਪੱਧਰ ਜਾਂ ਮੂਲ ਨਿਵਾਸੀਆਂ ਦੀ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੂਲ ਨਿਵਾਸੀਆਂ ਨੇ ਜ਼ਹਿਰੀਲੀ ਮੈਂਗਨੀਜ਼ ਦੀ ਧੂੜ ਲੀਕ ਹੋਣ ਦੀ ਸੰਭਾਵਨਾ ‘ਤੇ ਚਿੰਤਾ ਜ਼ਾਹਰ ਕੀਤੀ ਸੀ।