ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੱਤਾ ਸੰਭਾਲਣ ਤੋਂ ਬਾਅਦ ਇੱਕ ਸਾਲ ਅੰਦਰ VIP ਫ਼ਲਾਈਟਸ ’ਚ ਲਗਭਗ 40 ਲੱਖ ਡਾਲਰ ਖ਼ਰਚ ਕੀਤੇ ਹਨ। ਵਿਰੋਧੀ ਧਿਰ ਨੇ ਟੈਕਸ ਭਰਨ ਵਾਲਿਆਂ ’ਤੇ ਇਸ ਵਿਸ਼ਾਲ ਬੋਝ ਲਈ ਉਨ੍ਹਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸੱਤਾ ਸੰਭਾਲਣ ਤੋਂ ਲੈ ਕੇ ਇਸ ਸਾਲ ਜੂਨ ਤਕ ਵਿਸ਼ੇਸ਼ RAAF ਹਵਾਈ ਜਹਾਜ਼ਾਂ ’ਤੇ ਸਫ਼ਰ ਕਰਦਿਆਂ 39.15 ਲੱਖ ਡਾਲਰ ਖ਼ਰਚ ਕੀਤੇ। ਉਨ੍ਹਾਂ ਇੰਟਰਨੈਸ਼ਨਲ ਫ਼ਲਾਈਟਸ ’ਤੇ 346.4 ਘੰਟੇ ਅਤੇ ਘਰੇਲੂ ਫ਼ਲਾਈਅਸ ’ਤੇ 374.7 ਘੰਟੇ ਬਿਤਾਏ।
ਦੂਜੇ ਪਾਸੇ ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਮੁਕਾਬਲਤਨ ਇਸੇ ਸਮੇਂ ਦੌਰਾਨ VIP ਫ਼ਲਾਈਟਸ ’ਤੇ 24.35 ਲੱਖ ਡਾਲਰ ਖ਼ਰਚ ਕੀਤੇ।