ਮੈਲਬਰਨ: ਆਸਟ੍ਰੇਲੀਆ ਦੇ ਮੋਟਰਗੱਡੀ ਚਾਲਕਾਂ ਨੂੰ ਕ੍ਰਿਸਮਸ ਦਾ ਤੋਹਫ਼ਾ ਮਿਲ ਰਿਹਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਡਿੱਗ (Petrol prices to fall) ਰਹੀਆਂ ਹਨ। NRMA ਅਨੁਸਾਰ, ਮੈਲਬਰਨ ਨੂੰ ਛੱਡ ਕੇ ਸਾਰੀਆਂ ਰਾਜਧਾਨੀਆਂ ਵਿੱਚ ਕ੍ਰਿਸਮਸ ਤੋਂ ਪਹਿਲਾਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਕਿਉਂਕਿ ਥੋਕ ਕੀਮਤਾਂ ਪੰਜ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈਆਂ ਹਨ। ਸਿਡਨੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਆਉਣ ਵਾਲੇ ਹਫਤਿਆਂ ‘ਚ 35 ਸੈਂਟ ਪ੍ਰਤੀ ਲੀਟਰ ਦੀ ਗਿਰਾਵਟ ਆਉਣ ਦੀ ਉਮੀਦ ਹੈ। ਹੇਠਾਂ ਹਰ ਕੈਪੀਟਲ ਸਿਟੀ ’ਚ ਨਿਯਮਤ ਆਮ ਪੈਟਰੋਲ ਲਈ ਮੌਜੂਦਾ ਔਸਤ ਕੀਮਤ ਦੀ ਇੱਕ ਸੂਚੀ ਦਿੱਤੀ ਗਈ ਹੈ:
- ਐਡੀਲੇਡ 198.7 ਸੈਂਟ ਪ੍ਰਤੀ ਲੀਟਰ ਅਤੇ ਕੀਮਤ ਹੋਰ ਘਟਣ ਦੀ ਉਮੀਦ
- ਬ੍ਰਿਸਬੇਨ 176.6 ਅਤੇ ਅਤੇ ਕੀਮਤ ਹੋਰ ਘਟਣ ਦੀ ਉਮੀਦ
- ਮੈਲਬੌਰਨ 195.7 ਅਤੇ ਅਤੇ ਕੀਮਤ ਹੋਰ ਵਧਣ ਦੀ ਉਮੀਦ
- ਪਰਥ 164.4 ਅਤੇ ਅਗਲੇ ਹਫਤੇ ਕੀਮਤ ਡਿੱਗਣ ਤੋਂ ਪਹਿਲਾਂ ਰਾਤੋ ਰਾਤ ਵਧੇਗੀ
- ਸਿਡਨੀ 206.9 ਅਤੇ ਅਤੇ ਕੀਮਤ ਘਟ ਰਹੀ ਹੈ
- ਕੈਨਬਰਾ 190.5 ਅਤੇ ਕੀਮਤ ਹੌਲੀ ਹੌਲੀ ਘਟ ਰਹੀ ਹੈ
- ਡਾਰਵਿਨ 186.8 ਅਤੇ ਕੀਮਤ ਹੌਲੀ ਹੌਲੀ ਘਟ ਰਹੀ ਹੈ
- ਹੋਬਾਰਟ 186.8 ਅਤੇ ਕੀਮਤ ਹੌਲੀ ਹੌਲੀ ਘਟ ਰਹੀ ਹੈ
ਵੱਖੋ-ਵੱਖ ਸਰਵਿਸ ਸਟੇਸ਼ਨਾਂ ’ਤੇ ਪਟਰੌਲ ਦੀ ਕੀਮਤ ਵੱਖੋ-ਵੱਖ ਹੋ ਸਕਦੀ ਹੈ, ਇਸ ਲਈ ਮੋਟਰਗੱਡੀ ਮਾਲਕਾਂ ਨੂੰ ਸਭ ਤੋਂ ਘੱਟ ਕੀਮਤਾਂ ਪ੍ਰਾਪਤ ਕਰਨ ਲਈ ਘੁੰਮ-ਫਿਰ ਕੇ ਵੇਖਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।