ਮੈਲਬਰਨ: 55,000 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ 1.2 ਕਰੋੜ ਡਾਲਰ ਦੇ ਅਣ-ਦਾਅਵਾ ਕੀਤੇ ਮੈਡੀਕੇਅਰ ਭੁਗਤਾਨਾਂ (Medicare benefit) ਵਿੱਚ ਆਪਣਾ ਹਿੱਸਾ ਪ੍ਰਾਪਤ ਕੀਤਾ ਹੈ, ਪਰ ਲੱਖਾਂ ਡਾਲਰ ਅਜੇ ਵੀ ਦਾਅਵਾ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਪਿਛਲੇ ਮਹੀਨੇ, ਸਰਕਾਰੀ ਸੇਵਾਵਾਂ ਮੰਤਰੀ ਬਿਲ ਸ਼ਾਰਟਨ ਨੇ ਖੁਲਾਸਾ ਕੀਤਾ ਸੀ ਕਿ ਲਗਭਗ 700,000 ਆਸਟ੍ਰੇਲੀਆਈ ਨਾਗਰਿਕਾਂ ਦਾ 230 ਮਿਲੀਅਨ ਡਾਲਰ ਦਾ ਬਕਾਇਆ ਹੈ। ਹੁਣ, ਹਜ਼ਾਰਾਂ ਆਸਟ੍ਰੇਲੀਆਈ ਲੋਕਾਂ ਨੇ ਕ੍ਰਿਸਮਸ ਤੋਂ ਪਹਿਲਾਂ ਮੈਡੀਕੇਅਰ ਲਾਟਰੀ ਦੇ ਆਪਣੇ ਹਿੱਸੇ ਦਾ ਦਾਅਵਾ ਕਰ ਲਿਆ ਹੈ। ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਅਜੇ ਤਕ ਦਾਅਵਾ ਨਹੀਂ ਕੀਤਾ ਹੈ।
ਲੋਕ myGov ਵੈੱਬਸਾਈਟ ਜਾਂ myGov ਮੋਬਾਈਲ ਐਪ ’ਤੇ ਆਪਣੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹਨ। myGov ਖਾਤੇ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਕਾਇਆ ਰਿਫੰਡ ਬਾਰੇ ਮੈਡੀਕੇਅਰ ਤੋਂ ਇੱਕ ਨੋਟੀਫਿਕੇਸ਼ਨ ਵੀ ਪ੍ਰਾਪਤ ਹੋਵੇਗਾ।
ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ: ਇਸ ਗ਼ਲਤੀ ਕਾਰਨ ਤੁਹਾਨੂੰ ਨਹੀਂ ਮਿਲ ਰਿਹਾ ਮੈਡੀਕੇਅਰ ਰਿਫ਼ੰਡ (Medicare Refund), ਜਾਣੋ ਰਿਫ਼ੰਡ ਪ੍ਰਾਪਤ ਕਰਨ ਦਾ ਤਰੀਕਾ – Sea7 Australia