ਮੈਲਬਰਨ : ਆਸਟ੍ਰੇਲੀਆ `ਚ ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ। – Penalties to Foreign Investors. ਫ਼ੈਡਰਲ ਸਰਕਾਰ ਵਿਦੇਸ਼ੀ ਇਨਵੈਸਟਰਾਂ `ਤੇ ਸਿਕੰਜਾ ਕਸ ਕੇ ਛੇ ਗੁਣਾ ਜੁਰਮਾਨਾ (ਪੈਨਲਟੀ) ਵਧਾਉਣ ਬਾਰੇ ਤਿਆਰੀਆਂ ਕਰ ਰਹੀ ਹੈ ਅਤੇ ਇਹ ਜੁਰਮਾਨਾ ਇੱਕ ਲੱਖ 69 ਹਜ਼ਾਰ ਵੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਅਜਿਹੀ ਸਖ਼ਤੀ ਕਰਨ ਨਾਲ ਨਵੇਂ ਘਰ ਮਾਰਕੀਟ ਵਿੱਚ ਕਿਰਾਏ `ਤੇ ਚੜ੍ਹਨ ਵਾਸਤੇ ਆ ਜਾਣਗੇ, ਜਿਸ ਨਾਲ ਕਿਰਾਏ `ਤੇ ਘਰ ਲੈਣ ਵਾਲਿਆਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਬੱਝ ਸਕਦੀ ਹੈ।
ਇੱਕ ਰਿਪੋਰਟ ਅਨੁਸਾਰ ਸਰਕਾਰ ਅਗਲੇ ਸਾਲ ਤੋਂ ਕਾਨੂੰਨ ਨੂੰ ਸਖ਼ਤ ਕਰ ਰਹੀ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਜੋ ਇਨਵੈਸਟਮੈਂਟ ਪ੍ਰਾਰਟੀ ਦੇ ਰੂਪ `ਚ ਘਰ ਖ੍ਰੀਦ ਕੇ ਕਿਰਾਏ `ਤੇ ਦੇਣ ਦੀ ਬਜਾਏ ਜਿ਼ੰਦਰਾ ਲਾ ਕੇ ਛੱਡ ਦਿੰਦੇ ਹਨ। ੀੲਹ ‘ਵੇਕੈਂਸੀ ਫੀਸ’ ਉਨ੍ਹਾਂ ਪ੍ਰਾਪਟੀਜ `ਤੇ ਲੱਗੇਗੀ ਜੋ ਸਾਲ 2017 ਤੋਂ ਪਹਿਲਾਂ ਖ੍ਰੀਦੀਆਂ ਸਨ ਅਤੇ ਕਿਰਾਏ `ਤੇ ਨਹੀਂ ਚੜ੍ਹਾਈਆਂ ਗਈਆਂ ਸਨ। ਅਜਿਹੇ ਕਦਮ ਨਾਲ ਸਰਕਾਰ ਨੂੰ ਹਰ ਸਾਲ 500 ਮਿਲੀਅਨ ਡਾਲਰ ਆਮਦਨ ਹੋਣ ਦੀ ਉਮੀਦ ਹੈ।
ਵਿਦੇਸ਼ਾਂ `ਚ ਰਹਿਣ ਵਾਲੇ ਇਨਵੈਸਟਰਾਂ ਵਾਸਤੇ ਘਰ ਖ੍ਰੀਦਣ ਦੀ ਫੀਸ ਦੁੱਗਣੀ ਕਰ ਦਿੱਤੀ ਜਾਵੇਗੀ।
ਹਾਲਾਂਕਿ ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਡਾ ਜਿਮ ਕਾਲਮਰਜ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਇਨਵੈਸਟਮੈਂਟ ਦਾ ਹਮੇਸ਼ਾ ਸਵਾਗਤ ਕਰਦੇ ਹਨ, ਜਿਸ ਕਰਕੇ ਨਵੇਂ ਘਰ ਮਾਰਕੀਟ ਵਿੱਚ ਆ ਰਹੇ ਹਨ। ਪਰ ਬਹੁਤ ਸਾਰੀਆਂ ਪ੍ਰਾਪਰਟੀਜ ਖਾਲੀ ਪਈਆਂ ਹਨ, ਜੋ ਕਿ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀਆਂ ਖਾਲੀ ਛੱਡੀਆਂ ਜਾ ਰਹੀਆਂ ਹਨ, ਇਸ ਲਈ ਸਰਕਾਰ ਟੈਕਸ ਦਫਤਰ ਦੇ ਅੰਦਰ ਪਾਲਣਾ ਪ੍ਰਣਾਲੀਆਂ ਨੂੰ ਵਧਾਏਗੀ Penalties to Foreign Investors ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦੇਸ਼ੀ ਨਿਵੇਸ਼ਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ।
ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ (Foreign Investment Review Board) ਦੇ ਅਨੁਸਾਰ, 2020-2021 ਵਿੱਚ, ਉਸ ਸਾਲ ਵਿੱਚ ਵੇਚੇ ਗਏ 588,176 ਘਰਾਂ ਵਿੱਚੋਂ 4,350 ਵਿਦੇਸ਼ੀ ਮਾਲਕੀ ਦੇ ਕੁਝ ਪੱਧਰ ਨਾਲ ਖਰੀਦੇ ਗਏ ਸਨ।