2023 ਲਈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਭ ਤੋਂ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ

ਮੈਲਬਰਨ: ਰੀਅਲ ਅਸਟੇਟ ਗਰੁੱਪ ਰੇਅ ਵਾਈਟ ਨੇ ਘਰ ਖ਼ਰੀਦਣ ਦੇ ਮਾਮਲੇ ’ਚ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਿਡਨੀ (Sydney) ਦੇ ਪੁਆਇੰਟ ਪਾਈਪਰ ਵਿਖੇ ਸਥਿਤ ਵੋਲਸੀਲੀ ਰੋਡ ਨੇ ਦੇਸ਼ ਦੀ ਸਭ ਤੋਂ ਮਹਿੰਗੀ ਸਟ੍ਰੀਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ ਜਿੱਥੇ ਹਰ ਘਰ ਦੀ ਕੀਮਤ ਔਸਤਨ 237.5 ਲੱਖ ਡਾਲਰ ਹੈ। ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਦੇ ਈਸਟ ’ਚ ਸਥਿਤ ਸਬਅਰਬ ਹੀ ਇਸ ਸੂਚੀ ’ਚ ਸਿਖਰ ’ਤੇ ਰਹੇ ਹਨ। ਸਿਡਨੀ ਤੋਂ ਇਲਾਵਾ ਸਿਰਫ਼ ਮੇਲਬਰਨ ਦੇ ਦੋ ਇਲਾਕੇ, Linlithgow Road ਅਤੇ Clendon Road ਇਸ ਸੂਚੀ ’ਚ ਸ਼ਾਮਲ ਰਹੇ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੇ ਇੱਥੇ ਛੇ ਬੈੱਡਰੂਮ ਵਾਲਾ ਬੰਗਲਾ 207.5 ਲੱਖ ਡਾਲਰ ’ਚ ਖ਼ਰੀਦਿਆ ਸੀ।

ਆਸਟ੍ਰੇਲੀਆ ਦੀਆਂ ਸਭ ਤੋਂ ਮਹਿੰਗੀਆਂ Streets ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ:

  • Wolseley Road, Point Piper $23.7 million
  • Wentworth Road, Vaucluse $18.8 million
  • Linlithgow Road, Toorak $14.9 million
  • Coolong Road, Vaucluse $14.7 million
  • Olola Avenue, Vaucluse $14 million
  • Clendon Road, Toorak $13.8 million
  • Bulkara Road, Bellevue Hill $13.7 million
  • Victoria Road, Bellevue Hill $13.7 million
  • Coolawin Road, Northbridge $13.4 million
  • Vaucluse Road, Vaucluse $13.3 million

ਇਸ ਤੋਂ ਇਲਾਵਾ ਦੇਸ਼ ਦੇ ਸਭ ਤੋਂ ਵੱਧ ਸਸਤੇ ਇਲਾਕਿਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਵਾਲਗੇਟ ਸ਼ਾਇਰ ਦੇ NSW ਕਸਬੇ ਕੈਰਿੰਡਾ ਦੀ ਕੋਲਿਨ ਸਟ੍ਰੀਟ ਨੇ ਸਿਖਰਲਾ ਸਥਾਨ ਹਾਸਲ ਕੀਤਾ। ਇੱਥੇ ਔਸਤ ਘਰ ਕੀਮਤ 25,000 ਡਾਲਰ ਸੀ। ਦੂਜੇ ਅਤੇ ਤੀਜੇ ਸਭ ਤੋਂ ਸਸਤੇ ਇਲਾਕਿਆਂ ’ਚ ਰੀਡ ਸਟ੍ਰੀਟ ਵਿਲਕਾਨੀਆ ਅਤੇ ਲਾਈਟਨਿੰਗ ਰਿਜ ਵਿੱਚ ਫ੍ਰੈਡ ਰੀਸ ਵੇਅ ਸਨ। ਰੇਅ ਵਾਈਟ ਗਰੁੱਪ ਦੇ ਐਨਾਲਿਸਿਟ ਵਿਲੀਅਮ ਕਲਾਰਕ ਨੇ ਕਿਹਾ ਕਿ ਇਹ ਅਸਧਾਰਨ ਗੱਲ ਹੈ ਕਿ ਰੀਜਨਲ NSW ਦੇ ਇਲਾਕੇ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਉਨ੍ਹਾਂ ਕਿਹਾ, ‘‘ਮੈਨੂੰ ਹੈਰਾਨੀ ਹੈ ਕਿ ਰੀਜਨਲ NSW ਨੇ ਇੰਨੀ ਵੱਡੀ ਭੂਮਿਕਾ ਨਿਭਾਈ ਹੈ ਕਿਉਂਕਿ ਇਤਿਹਾਸਕ ਤੌਰ ’ਤੇ WA ਅਤੇ ਸਾਊਥ ਆਸਟ੍ਰੇਲੀਆ ਦੀਆਂ ਥਾਵਾਂ ਕਿਫਾਇਤੀ ਸੂਚੀ ਵਿੱਚ ਦਬਦਬਾ ਰੱਖਦੀਆਂ ਹਨ।’’

ਦੇਸ਼ ਦੀਆਂ ਸਭ ਤੋਂ ਵੱਧ ਸਸਤੀਆਂ Streets ਦੀ ਸੂਚੀ ’ਚ ਸ਼ਾਮਲ ਹਨ:

  • Colin Street, Carinda $25,500
  • Reid Street, Wilcannia $37,500
  • Fred Reece Way, Lightning Ridge $38,500
  • Angove Street, Norseman $40,000
  • Dangar Street, Pilliga $42,500
  • Woore Street, Wilcannia $43,000
  • Granville Street, Morawa $45,000
  • Don Street, Wowan $48,500
  • Stuart Street, Coober Pedy $51,000
  • Mullet Road, Fisherman Bay $54,000